ਤੇਜਸ ਐੱਮ. ਕੇ.1-ਏ ਨੇ ਪਹਿਲੀ ਵਾਰ ਭਰੀ ਉਡਾਣ
Saturday, Oct 18, 2025 - 12:28 AM (IST)

ਨਵੀਂ ਦਿੱਲੀ- ਭਾਰਤ ਦੇ ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਐੱਮ. ਕੇ.1-ਏ ਨੇ ਅੱਜ ਆਪਣੀ ਪਹਿਲੀ ਉਡਾਣ ਭਰੀ। ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਦੇ ਨਾਸਿਕ ’ਚ ਸਥਿਤ ਏਅਰਕ੍ਰਾਫਟ ਮੈਨੂਫੈਕਚਰਿੰਗ ਡਵੀਜ਼ਨ ਤੋਂ ਤੇਜਸ ਨੇ ਇਹ ਉਡਾਣ ਭਰੀ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਮੌਜੂਦ ਸਨ ਅਤੇ ਉਨ੍ਹਾਂ ਨੇ ਇਸ ਕਦਮ ਨੂੰ ਇਤਿਹਾਸਕ ਦੱਸਿਆ।
ਦਰਅਸਲ, ਤੇਜਸ ਦੀ ਇਹ ਉਡਾਣ ਭਾਰਤ ਵਿਚ ਅਜਿਹੇ ਲੜਾਕੂ ਜਹਾਜ਼ਾਂ ਦੇ ਨਿਰਮਾਣ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਹੈ। ਇਸ ਖਾਸ ਮੌਕੇ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਜਹਾਜ਼ ਦੀ ਤੀਜੀ ਪ੍ਰੋਡਕਸ਼ਨ ਲਾਈਨ ਦਾ ਉਦਘਾਟਨ ਕੀਤਾ। ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਘਰੇਲੂ ਰੱਖਿਆ ਉਤਪਾਦਨ ਨੂੰ 100 ਫੀਸਦੀ ਤੱਕ ਲਿਜਾਣ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ ਕਿਉਂਕਿ ਵਿਦੇਸ਼ੀ ਫੌਜੀ ਸਪਲਾਈ ’ਤੇ ਨਿਰਭਰਤਾ ‘ਰਣਨੀਤਕ ਕਮਜ਼ੋਰੀ’ ਪੈਦਾ ਕਰਦੀ ਹੈ।