ਭਰਾ ਨੂੰ ਟੱਕਰ ਦੇਣ ਮੈਦਾਨ 'ਚ ਨਿੱਤਰੇ ਤੇਜ ਪ੍ਰਤਾਪ ਯਾਦਵ, ਬਣਾ ਲਈ ਨਵੀਂ ਪਾਰਟੀ

Friday, Sep 26, 2025 - 12:05 PM (IST)

ਭਰਾ ਨੂੰ ਟੱਕਰ ਦੇਣ ਮੈਦਾਨ 'ਚ ਨਿੱਤਰੇ ਤੇਜ ਪ੍ਰਤਾਪ ਯਾਦਵ, ਬਣਾ ਲਈ ਨਵੀਂ ਪਾਰਟੀ

ਬਿਹਾਰ : ਬਿਹਾਰ ਵਿਚ ਇਸ ਸਮੇਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭੱਖਿਆ ਹੋਇਆ ਹੈ। ਇਸ ਦੌਰਾਨ ਇੱਕ ਹੋਰ ਨਵੀਂ ਪਾਰਟੀ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਲੜਨ ਲਈ ਤਿਆਰ ਹੋ ਗਈ ਹੈ। ਇਹ ਪਾਰਟੀ ਕਿਸੇ ਹੋਰ ਨੇ ਨਹੀਂ ਬਣਾਈ ਸਗੋਂ ਰਾਸ਼ਟਰੀ ਜਨਤਾ ਦਲ ਦੇ ਸਾਬਕਾ ਨੇਤਾ ਅਤੇ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਵਲੋਂ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਵਿਨਾਸ਼ਕਾਰੀ ਹੋਵੇਗਾ ਸਾਲ 2026, ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ!

PunjabKesari

ਦੱਸ ਦੇਈਏ ਕਿ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੇ ਆਪਣੀ ਨਵੀਂ ਪਾਰਟੀ ਦਾ ਨਾਮ "ਜਨਸ਼ਕਤੀ ਜਨਤਾ ਦਲ" ਰੱਖਿਆ ਹੈ, ਜਿਸ ਦਾ ਐਲਾਨ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ 'ਤੇ ਕੀਤਾ ਹੈ। ਐਕਸ 'ਤੇ ਤੇਜ ਪ੍ਰਤਾਪ ਸਿੰਘ ਨੇ ਜਿਥੇ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ, ਉਥੇ ਹੀ ਚੋਣ ਨਿਸ਼ਾਨ "ਬਲੈਕਬੋਰਡ" ਵਾਲਾ ਪੋਸਟਰ ਵੀ ਜਾਰੀ ਕੀਤਾ ਹੈ। 

ਇਹ ਵੀ ਪੜ੍ਹੋ : ਜਾਇਦਾਦ ਖਰੀਦਣ ਤੇ ਵੇਚਣ ਦੇ ਨਿਯਮਾਂ 'ਚ ਵੱਡਾ ਬਦਲਾਅ, ਹੁਣ ਇਸ ਤੋਂ ਬਿਨਾਂ ਨਹੀਂ ਹੋਵੇਗੀ ਰਜਿਸਟਰੀ

PunjabKesari

ਪੋਸਟ ਸਾਂਝੀ ਕਰਦੇ ਹੋਏ ਉਹਨਾਂ ਕਿਹਾ, "ਅਸੀਂ ਲੋਕ ਬਿਹਾਰ ਦੇ ਸਮੁੱਚੇ ਵਿਕਾਸ ਲਈ ਪੂਰੀ ਤਰ੍ਹਾਂ ਸਮਰਪਿਤ ਅਤੇ ਤਿਆਰ ਹਾਂ। ਸਾਡਾ ਉਦੇਸ਼ ਬਿਹਾਰ ਵਿੱਚ ਇੱਕ ਸੰਪੂਰਨ ਤਬਦੀਲੀ ਲਿਆਉਣਾ ਅਤੇ ਇੱਕ ਨਵੀਂ ਪ੍ਰਣਾਲੀ ਬਣਾਉਣਾ ਹੈ। ਅਸੀਂ ਬਿਹਾਰ ਦੇ ਸਮੁੱਚੇ ਵਿਕਾਸ ਲਈ ਇੱਕ ਲੰਬੀ ਲੜਾਈ ਲੜਨ ਲਈ ਤਿਆਰ ਹਾਂ।"

ਇਹ ਵੀ ਪੜ੍ਹੋ : ਸਕੂਲ-ਕਾਲਜ 3 ਦਿਨ ਬੰਦ! ਜਨਤਕ ਛੁੱਟੀ ਦਾ ਹੋਇਆ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News