ਕਾਂਗਰਸ ਪਾਰਟੀ ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਤੇ ਫਿਰਕਾਪ੍ਰਸਤ ਪਾਰਟੀਆਂ ਨੂੰ ਭਾਂਜ ਦੇਣ ਚ ਜ਼ਰੂਰ ਕਾਮਯਾਬ ਹੋਵੇਗੀ: CP ਜੋਸ਼ੀ

Tuesday, Sep 23, 2025 - 05:06 PM (IST)

ਕਾਂਗਰਸ ਪਾਰਟੀ ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਤੇ ਫਿਰਕਾਪ੍ਰਸਤ ਪਾਰਟੀਆਂ ਨੂੰ ਭਾਂਜ ਦੇਣ ਚ ਜ਼ਰੂਰ ਕਾਮਯਾਬ ਹੋਵੇਗੀ: CP ਜੋਸ਼ੀ

ਹਰਸ਼ਾ ਛੀਨਾਂ (ਭੱਟੀ)- ਪੰਜਾਬ 'ਚ ਕਾਂਗਰਸ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਮਕਸਦ ਤਹਿਤ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਪਾਰਟੀ ਵੱਲੋਂ ਅੱਜ ਕੁੱਕੜਾਂਵਾਲਾ ਦੇ ਟੀ. ਆਰ ਵਿੱਲਾ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਗਈ, ਜਿਸ 'ਚ ਪਾਰਟੀ ਦੇ ਸੰਗਠਨ ਇੰਚਾਰਜ ਸੀ. ਪੀ. ਜੋਸ਼ੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੀ. ਪੀ. ਜੋਸ਼ੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਹੁਣ ਬੂਥ ਪੱਧਰ ਦੇ ਵਰਕਰਾਂ ਦੀ ਰਾਇ ਲੈਕੇ ਹੀ ਬਲਾਕ, ਜ਼ਿਲ੍ਹਾ ਤੇ ਸਟੇਟ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਆ ਰਿਹਾ ਬਦਲਾਅ, ਅਕਤੂਬਰ ਤੋਂ ਸ਼ੁਰੂ ਹੋਵੇਗੀ...

ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਦੇ ਹਰ ਨਾਗਰਿਕ ਨੂੰ ਵੋਟ ਦਾ ਅਧਿਕਾਰ ਦੇ ਕੇ ਇਸ ਦੇਸ਼ ਦੇ ਸੰਗਠਨ ਦੀ ਸਿਰਜਣਾ ਕੀਤੀ ਹੈ ਅਤੇ ਕਾਂਗਰਸ ਪਾਰਟੀ ਦਾ ਇਸ ਦੇਸ਼ ਦੀ ਅਜ਼ਾਦੀ ਤੇ ਆਰਥਿਕ ਤਰੱਕੀ ਵਿੱਚ ਅਹਿਮ ਯੋਗਦਾਨ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਇਸ ਵਕਤ ਦੇਸ਼ ਅੰਦਰ ਫੈਲੇ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਫਿਰਕਾਪ੍ਰਸਤੀ ਖ਼ਿਲਾਫ਼ ਅਹਿਮ ਲੜਾਈ ਲੜ ਰਹੀ ਹੈ ਤੇ ਕਾਂਗਰਸੀ ਵਰਕਰ ਭਾਜਪਾ ਸਮੇਤ ਹੋਰ ਫਿਰਕਾਪ੍ਰਸਤ ਪਾਰਟੀਆਂ ਨੂੰ ਭਾਂਜ ਦੇਣ ਵਿੱਚ ਜ਼ਰੂਰ ਕਾਮਯਾਬ ਹੋਣਗੇ।

ਇਹ ਵੀ ਪੜ੍ਹੋ- ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਨੂੰ ਲੈ ਕੇ ਵੱਡੀ ਖ਼ਬਰ, ਬਦਲੇ ਗਏ ਨਿਯਮ

ਇਸ ਰੈਲੀ ਨੂੰ ਹਰਪ੍ਰਤਾਪ ਸਿੰਘ ਅਜਨਾਲਾ ਤੋਂ ਇਲਾਵਾ ਜ਼ਿਲ੍ਹਾ ਦਿਹਾਤੀ ਸੰਗਠਨ ਇੰਚਾਰਜ ਹਮੀਦ ਮਸੀਹ, ਕੰਵਰਪ੍ਰਤਾਪ ਸਿੰਘ ਅਜਨਾਲਾ, ਡਾ: ਨਿਆਮਤ ਦੀ, ਸੂਫੀ, ਦਿਲਬਾਗ ਸਿੰਘ ਫਿਰਵਰਿਆ, ਦਵਿੰਦਰ ਸਿੰਘ ਡੈਮ, ਰਾਣਾ ਭੱਖਾ, ਦਲਜੀਤ ਸਿੰਘ ਸੋਨੂੰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਹ ਗੁਰਪਾਲ ਸਿੰਘ ਸਿੰਧੀ, ਰਾਜਬੀਰ ਸਿੰਘ ਦੇ ਮੱਧੂਛਾਂਗਾ, ਅਮਨਦੀਪ ਸਿੰਘ ਝੰਡੇਰ, ਦਿਲਬਾਗ ਸਿੰਘ ਰਮਦਾਸ, ਗੁਰਿੰਦਰਬੀਰ ਸਿੰਘ ਗੱਗੋਮਾਹਲ, ਸੋਨੂੰ ਮਾਕੋਵਾਲ, ਬਲਵਿੰਦਰ ਜਗਦੇਵ ਖੁਰਦ, ਜੈਟੀ ਅਬੂਸੈਦ, ਬਲਜੀਤ ਸਿੰਘ ਸਲੇਮੁਪੁਰਾ, ਬਲਦੇਵ ਸਿੰਘ ਭੌਏਵਾਲੀ, ਪ੍ਰਸੋਤਮ ਸਿੰਘ ਖਤਰਾਏ ਖੁਰਦ, ਸਰਵਣ ਸਿੰਘ ਨਿਜਾਮਪੁਰਾ, ਬਲਵਿੰਦਰ ਸਿੰਘ ਹਰਦੋਪੁੱਤਲੀ, ਗੁਰਸਿੰਦਰ ਸਿੰਘ ਕਾਹਲੋਂ ਸੈਂਸਰਾ, ਰਾਣਾ ਬੱਲ, ਸਰਪੰਚ ਕਾਲਾ ਭੂਰੇ ਗਿੱਲ, ਬੰਟੀ ਕੱਲੋਮਾਹਲ, ਐਡਵੋਕੇਟ ਸਨੀਲ, ਡਾਕਟਰ ਜੋਰਾ ਸੰਤੂਨੰਗਲ, ਰੇਸਮ ਸਿੰਘ ਬਲੜਵਾਲ, ਜਗਰੂਪ ਸਿੰਘ ਨੰਗਲ, ਮਿੱਠੂ ਚਮਿਆਰੀ, ਪ੍ਰਭ ਡੱਲਾ ਰਾਜਪੂਤਾ, ਅਜਾਦਵਿੰਦਰ ਸਿੰਘ ਬਿਕਰਾਉਰ, ਗੁਰਵਿੰਦਰ ਸਿੰਘ ਚਾਹੜਪੁਰ, ਪਰਮਿੰਦਰ ਸਿੰਘ ਸੰਗੋਆਣਾ, ਪ੍ਰਧਾਨ ਗੁਰਵਿੰਦਰ ਸਿੰਘ ਲਸ਼ਕਰੀ ਨੰਗਲ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਦਾਜ ਦੀ ਬਲੀ ਚੜ੍ਹੀ ਵਿਆਹੁਤਾ ਔਰਤ, ਸਹੁਰੇ ਪਰਿਵਾਰ ਕਰਦੇ ਸੀ ਤੰਗ-ਪ੍ਰੇਸ਼ਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News