ਤੇਜ਼ ਪ੍ਰਤਾਪ ਨੇ ਸਾਧਿਆ ਨਿਸ਼ਾਨਾ, ਨਿਤੀਸ਼ ਨੂੰ ਕਿਹਾ- ਹੈੱਪੀ ਨਾਗਪੰਚਮੀ

Friday, Jul 28, 2017 - 03:31 PM (IST)

ਤੇਜ਼ ਪ੍ਰਤਾਪ ਨੇ ਸਾਧਿਆ ਨਿਸ਼ਾਨਾ, ਨਿਤੀਸ਼ ਨੂੰ ਕਿਹਾ- ਹੈੱਪੀ ਨਾਗਪੰਚਮੀ

ਪਟਨਾ— ਬਿਹਾਰ 'ਚ ਸਾਥੀ ਰਹੇ ਜੇ.ਡੀ.ਯੂ. ਅਤੇ ਰਾਜਦ ਹੁਣ ਇਕ-ਦੂਜੇ ਦੇ ਦੁਸ਼ਮਣ ਹੋ ਗਏ ਹਨ ਅਤੇ ਆਹਮਣੇ-ਸਾਹਮਣੇ ਤੋਂ ਵਾਰ ਕਰ ਰਹੇ ਹਨ। ਰਾਜਦ ਮੁਖੀ ਲਾਲੂ ਯਾਦਵ ਦੇ ਬੇਟੇ ਅਤੇ ਸਾਬਕਾ ਮੰਤਰੀ ਤੇਜ਼ ਪ੍ਰਤਾਪ ਯਾਦਵ ਨੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ।
 

ਤੇਜ਼ ਪ੍ਰਤਾਪ ਨੇ ਟਵੀਟ ਕਰ ਕੇ ਨਿਤੀਸ਼ ਕੁਮਾਰ ਨੂੰ ਨਾਗਪੰਚਮੀ ਦੀ ਵਧਾਈ ਦਿੱਤੀ ਹੈ, ਨਾਲ ਹੀ ਟਵੀਟ 'ਚ ਨਾਗ ਦੀ ਇਮੋਜੀ ਦਾ ਵੀ ਇਸਤੇਮਾਲ ਕੀਤਾ। ਤੇਜ਼ ਪ੍ਰਤਾਪ ਤੋਂ ਪਹਿਲਾਂ ਤੇਜਸਵੀ ਯਾਦਵ ਨੇ ਕਿਹਾ ਕਿ ਮੈਂ ਇਸ ਪ੍ਰਸਤਾਵ ਦੇ ਵਿਰੋਧ 'ਚ ਖੜ੍ਹਾ ਹਾਂ। ਨਿਤੀਸ਼ ਨੇ ਬਿਹਾਰ ਦੀ ਜਨਤਾ ਨਾਲ ਧੋਖਾ ਕੀਤਾ ਹੈ। ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਵਿਧਾਨ ਸਭਾ 'ਚ ਭਰੋਸੇ ਦੀ ਵੋਟ ਜਿੱਤ ਲਈ ਹੈ। ਉਨ੍ਹਾਂ ਨੇ 131 ਵੋਟ ਪਏ ਹਨ।


Related News