ਤੇਜ ਪ੍ਰਤਾਪ ਨੇ ਡਫਲੀ ਵਾਲੇ ਨਾਲ ਖਾਦਾ ਖਾਣਾ, ਤਸਵੀਰ ਵਾਇਰਲ
Saturday, Aug 31, 2019 - 09:00 PM (IST)

ਪਟਨਾ — ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇ ਬਿਹਾਰ ਦੇ ਸਾਬਕਾ ਸਿਹਤ ਮੰਤਰੀ ਤੇਜ ਪ੍ਰਤਾਪ ਯਾਦਵ ਆਪਣੇ ਅਨੋਖੇ ਅੰਦਾਜ ਲਈ ਜਾਣੇ ਜਾਂਦੇ ਹਨ। ਕਦੇ ਉਹ ਭਗਵਾਨ ਕਿਰ੍ਸ਼ਣ ਦਾ ਰੂਪ ਧਾਰ ਕੇ ਬਾਂਸੁਰੀ ਵਜਾਉਣ ਲੱਗਦੇ ਹਨ ਤਾਂ ਕਦੇ ਸ਼ੰਕਰ ਦਾ ਰੂਪ ਧਾਰ ਲੈਂਦੇ ਹਨ। ਫਿਲਹਾਲ ਇਸ ਵਾਰ ਉਹ ਇਕ ਡਫਲੀ ਵਾਲੇ ਨਾਲ ਹੋਟਲ ’ਚ ਖਾਣਾ ਖਾਂਦੇ ਹੋਏ ਨਜ਼ਰ ਆਏ ਹਨ।
ਦਰਅਸ਼ਲ ਸ਼ੁੱਕਰਵਾਰ ਨੂੰ ਤੇਜ਼ ਪ੍ਰਤਾਪ ਦੇ ਬੋਰਿੰਗ ਰੋਡ ਇਲਾਕੇ ਤੋਂ ਗੁਜਰ ਰਹੇ ਸੀ। ਇਸੇ ਦੌਰਾਨ ਉਨ੍ਹਾਂ ਨੂੰ ਰਾਸਤੇ ’ਚ ਇਕ ਡਫਲੀ ਵਾਲਾ ਡਫਲੀ ਬਜਾਂਦੇ ਹੋਏ ਨਜ਼ਰ ਆਇਆ। ਤੇਜ਼ ਪ੍ਰਤਾਪ ਨੇ ਤੁਰੰਤ ਆਪਣਾ ਕਾਫਿਲਾ ਰੋਕ ਲਿਆ ਤੇ ਉਸ ਦੇ ਕੋਲ ਗਏ। ਇਸ ਤੋਂ ਬਾਅਦ ਤੇਜ ਪ੍ਰਤਾਪ ਉਸ ਨੂੰ ਲੈ ਕੇ ਇਕ ਹੋਟਲ ’ਚ ਪਹੁੰਚ ਗਏ। ਹੋਟਲ ’ਚ ਤੇਜ ਪ੍ਰਤਾਪ ਨੇ ਉਸ ਡਫਲੀ ਵਾਲੇ ਨਾਲ ਬੈਠ ਕੇ ਰੋਲ ਖਾਦਾ। ਇਸ ਦੌਰਾਨ ਡਫਲੀ ਵਾਲੇ ਨੇ ਡਫਲੀ ਵੀ ਵਜਾਈ। ਤੇਜ ਪ੍ਰਤਾਰ ਨੂੰ ਡਫਲੀ ਵਾਲੇ ਨਾਲ ਬੈਠਾ ਦੇਖ ਕੇ ਉਥੇ ਨੇੜੇ ਭੀੜ੍ਹ ਇਕੱਠੀ ਹੋ ਗਈ। ਤੇਜ ਪ੍ਰਤਾਪ ਦੀ ਡਫਲੀ ਵਾਲੇ ਨਾਲ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ। ਵੀਡੀਓ ’ਚ ਨਜ਼ਰਆ ਰਿਹਾ ਹੈ ਕਿ ਤੇਜ ਪ੍ਰਤਾਪ ਤੇ ਡਫਲੀ ਵਾਲਾ ਲੜਕਾ ਆਹਮੋ ਸਾਹਮਣੇ ਕੁਰਸੀ ’ਤੇ ਬੈਠੇ ਰੋਲ ਖਾ ਰਹੇ ਹਨ ਅਤੇ ਗੱਲਾਂ ਕਰ ਰਹੇ ਹਨ। ਲੋਕ ਇਹ ਤਸਵੀਰ ਦੇਖ ਕੇ ਕਾਫੀ ਸ਼ਲਾਘਾ ਕਰ ਰਹੇ ਹਨ ਅਤੇ ਤਸਵੀਰ ਨੂੰ ਕਾਫੀ ਸ਼ੇਅਰ ਵੀ ਕਰ ਰਹੇ ਹਨ।