ਤੇਜ਼ ਪ੍ਰਤਾਪ ਦਾ ਵਾਰ, ਕਿਹਾ-ਮੇਰੇ ਪਿਤਾ ਦੇ ਸਕੱਤਰ ਰਹਿ ਚੁੱਕੇ ਹਨ ਸੁਸ਼ੀਲ ਮੋਦੀ

Wednesday, Oct 25, 2017 - 02:30 PM (IST)

ਤੇਜ਼ ਪ੍ਰਤਾਪ ਦਾ ਵਾਰ, ਕਿਹਾ-ਮੇਰੇ ਪਿਤਾ ਦੇ ਸਕੱਤਰ ਰਹਿ ਚੁੱਕੇ ਹਨ ਸੁਸ਼ੀਲ ਮੋਦੀ

ਪਟਨਾ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਦੇ ਵੱਡੇ ਬੇਟੇ ਤੇਜ਼ ਪ੍ਰਤਾਪ ਯਾਦਵ ਨੇ ਮੁੱਖਮੰਤਰੀ 'ਤੇ ਜ਼ੁਬਾਨੀ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲਾਲੂ-ਲਾਲੂ ਜੱਪਣ ਵਾਲੇ ਮੋਦੀ ਮੇਰੇ ਪਿਤਾ ਦੇ ਸਕੱਤਰ ਰਹਿ ਚੁੱਕੇ ਹਨ। 
ਤੇਜ਼ ਪ੍ਰਤਾਪ ਨੇ ਕਿਹਾ ਕਿ ਸੁਸ਼ੀਲ ਮੋਦੀ ਕਿਸੇ ਕੰਮ ਦੇ ਨਹੀਂ ਹਨ, ਉਹ ਨਾ ਸ਼ੰਖ ਫੂਕ ਸਕਦੇ ਹਨ ਅਤੇ ਨਾ ਹੀ ਮੁਰਲੀ ਵਜਾ ਸਕਦੇ ਹਨ। ਉਹ ਵੱਡੀਆਂ-ਵੱਡੀਆਂ ਗੱਲਾਂ ਕਰਨਾ ਜਾਣਦੇ ਹਨ। 
ਯਾਦਵ ਨੇ ਰਾਜ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਿਹਾਰ 'ਚ ਭ੍ਰਿਸ਼ਟਾਚਾਰ ਅਤੇ ਬਲਾਤਕਾਰ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੁਸ਼ੀਲ ਮੋਦੀ ਨੂੰ ਇਹ ਨਜ਼ਰ ਨਹੀਂ ਆਉਂਦਾ, ਉਨ੍ਹਾਂ ਦਾ ਸਾਰਾ ਧਿਆਨ ਲਾਲੂ ਪਰਿਵਾਰ 'ਤੇ ਹੀ ਰਹਿੰਦਾ ਹੈ। 
ਤੇਜ਼ਪ੍ਰਤਾਪ ਯਾਦਵ ਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਲੋਕ ਭਗਵਾਨ ਦੇ ਨਾਮ 'ਤੇ ਦੰਗੇ ਕਰਵਾਉਂਦੇ ਹਨ। ਰਾਜਦ ਵੱਲੋਂ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਜਲਦੀ ਹੀ ਇਨ੍ਹਾਂ ਦੇ ਬੁਰੇ ਕੰਮਾਂ 'ਤੇ ਰੋਕ ਲਗਾਈ ਜਾਵੇਗੀ।


Related News