16ਵੇਂ ਜਨਮਦਿਨ ਦਾ ਕੇਕ ਕੱਟਣ ਤੋਂ ਬਾਅਦ, PUBG ਖੇਡਦਿਆ ਮੁੰਡੇ ਨੂੰ ਆਈ ਮੌਤ

Thursday, Jun 13, 2024 - 05:59 PM (IST)

ਮੁੰਬਈ - ਮਹਾਰਾਸ਼ਟਰ ਦੇ ਨਾਗਪੁਰ 'ਚ ਮੋਬਾਇਲ 'ਤੇ PUBG ਗੇਮ ਖੇਡਦੇ ਹੋਏ ਤਾਲਾਬ ਦੇ ਪੰਪ ਹਾਊਸ 'ਚ ਡਿੱਗਣ ਨਾਲ ਇਕ ਲੜਕੇ ਦੀ ਮੌਤ ਹੋ ਗਈ। 16 ਸਾਲਾ ਪੁਲਕਿਤ ਰਾਜ ਸ਼ਾਹਦਾਦਪੁਰੀ ਆਪਣਾ ਜਨਮ ਦਿਨ ਮਨਾਉਣ ਤੋਂ ਬਾਅਦ ਸਵੇਰੇ ਆਪਣੇ ਦੋਸਤ ਰਿਸ਼ੀ ਖੇਮਾਨੀ ਨਾਲ ਨਾਸ਼ਤਾ ਕਰਨ ਗਿਆ ਸੀ। ਪਰ ਦੁਕਾਨ ਬੰਦ ਹੋਣ ਕਾਰਨ ਉਹ ਨਾਗਪੁਰ ਦੇ ਅੰਬਾਜ਼ਰੀ ਤਲਾਅ ਨੇੜੇ ਪਹੁੰਚ ਗਿਆ।

ਇਹ ਵੀ ਪੜ੍ਹੋ :     ਨਿਰਮਲਾ ਸੀਤਾਰਮਨ ਨੂੰ ਫਿਰ ਮਿਲਿਆ ਵਿੱਤ ਮੰਤਰਾਲਾ, ਜਾਣੋ ਹੁਣ ਤੱਕ ਦੇ ਸਿਆਸੀ ਸਫ਼ਰ ਬਾਰੇ

ਦਰਅਸਲ 11 ਜੂਨ ਨੂੰ ਪੁਲਕਿਤ ਨੇ ਆਪਣਾ 16ਵਾਂ ਜਨਮਦਿਨ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਨਾਇਆ ਸੀ। ਰਾਤ 12 ਵਜੇ ਕੇਕ ਕੱਟਣ ਤੋਂ ਬਾਅਦ ਉਹ ਸਵੇਰੇ 4 ਵਜੇ ਆਪਣੇ ਦੋਸਤ ਨਾਲ ਛੱਪੜ ਨੇੜੇ ਪਹੁੰਚ ਗਿਆ।

ਉਹ ਮੋਬਾਈਲ 'ਤੇ ਗੇਮ ਖੇਡਣ 'ਚ ਇੰਨਾ ਮਗਨ ਹੋ ਗਿਆ ਕਿ ਸੈਰ ਕਰਦੇ ਹੋਏ ਅੰਬਾਜ਼ਰੀ ਦੇ ਛੱਪੜ ਦੇ ਪੰਪ ਹਾਊਸ 'ਚ ਜਾ ਡਿੱਗਾ। ਇਹ ਦੇਖ ਕੇ ਦੋਸਤ ਨੇ ਘਟਨਾ ਦੀ ਸੂਚਨਾ ਪੁਲਸ ਅਤੇ ਫਾਇਰ ਵਿਭਾਗ ਨੂੰ ਦਿੱਤੀ। ਬਚਾਅ ਟੀਮ ਨੇ ਮੌਕੇ 'ਤੇ ਪਹੁੰਚ ਕੇ ਪੁਲਕਿਤ ਦੀ ਲਾਸ਼ ਨੂੰ ਬਾਹਰ ਕੱਢਿਆ। 

ਜ਼ਿਕਰਯੋਗ ਹੈ ਕਿ ਪੁਲਕਿਤ ਨੇ ਹੁਣੇ ਜਿਹੇ ਹੀ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ। ਜਨਮਦਿਨ ਦੇ ਦਿਨ ਅਜਿਹਾ ਦੁਖਾਂਤ ਵਾਪਰ ਜਾਣ ਕਾਰਨ ਪਰਿਵਾਰ ਅਤੇ ਦੋਸਤ ਡੂੰਘੇ ਸਦਮੇ ਵਿਚ ਹਨ।

ਨਾਗਪੁਰ ਦੇ ਅੰਬਾਝਰੀ ਪੁਲਸ ਥਾਣੇ ਵਿਚ ਅਚਾਨਕ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਥਾਣੇ ਦੇ ਸੀਨੀਅਰ ਇੰਸਪੈਕਟਰ ਵਿਨਾਇਕ ਮੁਤਾਬਕ 12 ਤਾਰੀਖ਼ ਨੂੰ ਸਵੇਰੇ 4 ਵਜੇ ਇਹ ਘਟਨਾ ਵਾਪਰੀ।

ਜ਼ਿਕਰਯੋਗ ਹੈ ਕਿ ਪੁਲਕਿਤ ਮੋਬਾਇਲ ਫ਼ੋਨ 'ਤੇ ਗੇਮ ਖੇਡ ਰਿਹਾ ਸੀ, ਉਸ ਦਰਮਿਆਨ ਉਹ ਅੰਬਾਝਰੀ ਤਾਲਾਬ ਦੇ ਪੰਪ ਹਾਊਸ ਵਿਚ ਡਿੱਗ ਗਿਆ। ਪੰਪ ਹਾਉਸ 150 ਫੁੱਟ ਡੂੰਘਾ ਸੀ ਅਤੇ ਪਾਣੀ ਨਾਲ ਭਰਿਆ ਹੋਇਆ ਸੀ। ਇਸ ਵਿਚ ਡਿੱਗ ਜਾਣ ਕਾਰਨ ਹੀ ਪੁਲਕਿਤ ਦੀ ਜਨਮਦਿਨ ਵਾਲੇ ਦਿਨ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Harinder Kaur

Content Editor

Related News