ਭਾਰਤ ਬੰਦ ਦੌਰਾਨ ਰਾਜਧਾਨੀ ''ਚ ਅਧਿਆਪਕਾਂ ਨੇ ਕੀਤਾ ਮਾਰਚ

Wednesday, Mar 06, 2019 - 01:13 AM (IST)

ਭਾਰਤ ਬੰਦ ਦੌਰਾਨ ਰਾਜਧਾਨੀ ''ਚ ਅਧਿਆਪਕਾਂ ਨੇ ਕੀਤਾ ਮਾਰਚ

ਨਵੀਂ ਦਿੱਲੀ–ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਸਮਾਜਿਕ ਨਿਆਂ ਲਈ ਲੜਨ ਵਾਲੀਆਂ ਸੰਸਥਾਵਾਂ ਅਤੇ ਸੰਗਠਨਾਂ ਵਲੋਂ ਮੰਗਲਵਾਰ ਨੂੰ ਆਯੋਜਿਤ ਭਾਰਤ ਬੰਦ ਦਾ ਰਲਵਾਂ-ਮਿਲਵਾਂ ਅਸਰ ਰਿਹਾ। ਆਦਿਵਾਸੀਆਂ ਨੂੰ ਜੰਗਲ ਵਿਚੋਂ ਬੇਦਖਲ ਅਤੇ ਅਧਿਆਪਕਾਂ ਨੂੰ ਰਾਖਵੀਆਂ ਆਸਾਮੀਆਂ ਤੋਂ ਹਟਾਉਣ ਦੇ ਵਿਰੋਧ ਵਿਚ ਇਸ ਬੰਦ ਦਾ ਆਯੋਜਨ ਕੀਤਾ ਗਿਆ ਸੀ। ਰਾਜਧਾਨੀ ਵਿਚ ਹਜ਼ਾਰਾਂ ਅਧਿਆਪਕਾਂ ਨੇ ਦਿੱਲੀ ਯੂਨੀਵਰਸਿਟੀ ਅਧਿਆਪਕ ਸੰਘ ਦੀ ਅਗਵਾਈ ਵਿਚ 13 ਪੁਆਇੰਟ ਰੋਸਟਰ ਨੂੰ ਵਾਪਸ ਲੈਣ ਅਤੇ 200 ਪੁਆਇੰਟਰੋਸਟਰ ਦੀ ਬਹਾਲੀ ਲਈ ਮੰਡੀ ਹਾਊਸ ਤੋਂ ਜੰਤਰ-ਮੰਤਰ ਤੱਕ ਮਾਰਚ ਕੀਤਾ। ਮਾਰਚ ਵਿਚ ਰਾਜਗ, ਸਪਾ, 'ਆਪ', ਖੱਬੇਪੱਖੀ ਪਾਰਟੀ ਅਤੇ ਕਾਂਗਰਸ ਦੇ ਵਿਦਿਆਰਥੀ ਸੰਗਠਨਾਂ ਨੇ ਵੀ ਹਿੱਸਾ ਲਿਆ।


author

Hardeep kumar

Content Editor

Related News