ਭਾਰਤ ''ਚ ਅਧਿਆਪਕ ਸਭ ਤੋਂ ਜ਼ਿਆਦਾ ਭਰੋਸੇਮੰਦ, ਦੁਨੀਆ ''ਚ ਡਾਕਟਰ ਅੱਗੇ

Monday, Oct 30, 2023 - 04:18 PM (IST)

ਭਾਰਤ ''ਚ ਅਧਿਆਪਕ ਸਭ ਤੋਂ ਜ਼ਿਆਦਾ ਭਰੋਸੇਮੰਦ, ਦੁਨੀਆ ''ਚ ਡਾਕਟਰ ਅੱਗੇ

ਨਵੀਂ ਦਿੱਲੀ- ਦੁਨੀਆ ਭਰ ਦੇ ਲੋਕਾਂ ਲਈ ਡਾਕਟਰ ਸਭ ਤੋਂ ਜ਼ਿਆਦਾ ਭਰੋਸੇਮੰਦ ਹਨ, ਜਦਕਿ ਭਾਰਤੀ ਅਧਿਆਪਕਾਂ ਨੂੰ ਸਭ ਤੋਂ ਜ਼ਿਆਦਾ ਭਰੋਸੇਮੰਦ ਮੰਨਦੇ ਹਨ। ਇਪਸੋਸ ਗਲੋਬਲ ਟਰੱਸਟਵਰਡਾਈਨੇਸ ਇੰਡੈਕਸ-2023 ਦਾ ਡਾਟਾ ਜਾਰੀ ਕੀਤਾ ਗਿਆ ਹੈ। ਅੰਕੜਿਆਂ ਮੁਤਾਬਕ ਭਾਰਤ ਵਿਚ ਅਧਿਆਪਕ ਸਭ ਤੋਂ ਵੱਧ ਭਰੋਸੇਮੰਦ ਹਨ, ਜਦੋਂ ਕਿ ਪੂਰੀ ਦੁਨੀਆ 'ਚ ਡਾਕਟਰ ਸਭ ਤੋਂ ਭਰੋਸੇਮੰਦ ਹਨ। ਦੇਸ਼ 'ਚ ਅਧਿਆਪਕਾਂ ਤੋਂ ਬਾਅਦ ਹਥਿਆਰਬੰਦ ਬਲਾਂ ਦੇ ਜਵਾਨ ਅਤੇ ਡਾਕਟਰ ਤੀਜੇ ਸਥਾਨ 'ਤੇ ਹਨ। ਇਨ੍ਹਾਂ ਤੋਂ ਇਲਾਵਾ ਭਾਰਤ 'ਚ ਲੋਕਾਂ ਦਾ ਜੱਜਾਂ ਅਤੇ ਵਿਗਿਆਨੀਆਂ 'ਤੇ ਭਰੋਸਾ ਘੱਟ ਹੈ। ਇਹ ਡਾਟਾ ਭਾਰਤ ਸਮੇਤ 31 ਦੇਸ਼ਾਂ ਦੇ 22 ਹਜ਼ਾਰ 816 ਲੋਕਾਂ ਦੇ ਨਮੂਨਿਆਂ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ-  ਅਮਿਤ ਸ਼ਾਹ ਬੋਲੇ- ਆਉਣ ਵਾਲੇ ਦਿਨਾਂ 'ਚ 3 ਵਾਰ ਦੀਵਾਲੀ ਮਨਾਏਗਾ ਮੱਧ ਪ੍ਰਦੇਸ਼

ਲੋਕਾਂ ਨੇ ਭਾਰਤ ਦੇ ਅਧਿਆਪਕਾਂ 'ਤੇ 53 ਫ਼ੀਸਦੀ,  ਹਥਿਆਰਬੰਦ ਬਲਾਂ 52 ਫ਼ੀਸਦੀ ਅਤੇ ਡਾਕਟਰਾਂ 'ਤੇ 51 ਫ਼ੀਸਦੀ ਭਰੋਸਾ ਪ੍ਰਗਟਾਇਆ। ਇਨ੍ਹਾਂ ਤੋਂ ਇਲਾਵਾ 49 ਫ਼ੀਸਦੀ ਲੋਕਾਂ ਨੇ ਵਿਗਿਆਨੀਆਂ 'ਤੇ ਅਤੇ ਜੱਜਾਂ 'ਤੇ, 46 ਫ਼ੀਸਦੀ ਭਰੋਸਾ ਜਤਾਇਆ। ਵਿਸ਼ਵ ਪੱਧਰ 'ਤੇ ਲੋਕਾਂ ਨੇ ਡਾਕਟਰਾਂ ਨੂੰ 58 ਫ਼ੀਸਦੀ, ਵਿਗਿਆਨੀਆਂ ਨੂੰ 57 ਫ਼ੀਸਦੀ, ਅਧਿਆਪਕਾਂ ਨੂੰ 53 ਫ਼ੀਸਦੀ ਅਤੇ ਹਥਿਆਰਬੰਦ ਬਲਾਂ ਦੇ ਮੈਂਬਰਾਂ ਨੂੰ ਸਭ ਤੋਂ ਭਰੋਸੇਮੰਦ ਦੱਸਿਆ।

ਇਹ ਵੀ ਪੜ੍ਹੋ- ਕਤਰ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 8 ਭਾਰਤੀਆਂ ਦੇ ਪਰਿਵਾਰਾਂ ਨੂੰ ਮਿਲੇ ਜੈਸ਼ੰਕਰ, ਦਿੱਤਾ ਇਹ ਭਰੋਸਾ

ਗਲੋਬਲ ਮਾਰਕੀਟ ਰਿਸਰਚਰ, ਇਪਸੋਸ ਇੰਡੀਆ ਦੇ ਸੀ. ਈ. ਓ. ਅਮਿਤ ਅਦਾਰਕਰ ਨੇ ਕਿਹਾ ਕਿ ਭਾਰਤੀ ਅਧਿਆਪਕਾਂ, ਹਥਿਆਰਬੰਦ ਬਲਾਂ ਦੇ ਮੈਂਬਰਾਂ ਅਤੇ ਡਾਕਟਰਾਂ 'ਤੇ ਸਭ ਤੋਂ ਵੱਧ ਭਰੋਸਾ ਕਰਦੇ ਹਨ, ਜੋ ਕਿ ਹੈਰਾਨੀ ਦੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਕਿੱਤੇ ਸਮਰਪਣ ਅਤੇ ਸੇਵਾ ਨਾਲ ਸਬੰਧਤ ਹਨ। ਇਹ ਪੇਸ਼ੇ ਸਾਡੇ ਸਮਾਜ ਦੇ ਮਹੱਤਵਪੂਰਨ ਅੰਗ ਹਨ। ਅਧਿਆਪਕ ਸਮਾਜ ਦੀ ਨੀਂਹ ਬਣਾਉਂਦੇ ਹਨ, ਹਥਿਆਰਬੰਦ ਬਲ ਹਮੇਸ਼ਾ ਅਤੇ ਹਰ ਸਮੇਂ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਅਦੁੱਤੀ ਭਾਵਨਾ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਡਾਕਟਰ ਸਮਾਜ ਨੂੰ ਸਿਹਤਮੰਦ ਰੱਖਣ ਲਈ ਉਤਸ਼ਾਹ ਦਾ ਪ੍ਰਦਰਸ਼ਨ ਕਰਦੇ ਹਨ।

ਇਹ ਵੀ ਪੜ੍ਹੋ- ਹੁਣ ਮਾਤਾ ਚਿੰਤਪੂਰਨੀ ਮੰਦਰ ਤੋਂ ਸ਼ਰਧਾਲੂ ਘਰ ਬੈਠੇ ਮੰਗਵਾ ਸਕਦੇ ਹਨ ਪ੍ਰਸ਼ਾਦ

ਅਦਾਰਕਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਜਦੋਂ ਪੂਰਾ ਦੇਸ਼ ਲਾਕਡਾਊਨ ਵਿਚ ਸੀ, ਇਹ ਤਿੰਨਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਮਹੱਤਵਪੂਰਨ ਯੋਗਦਾਨ ਪਾਇਆ, ਅੱਗੇ ਵਧੇ ਅਤੇ ਦੇਸ਼ ਦੀ ਸੇਵਾ ਕਰਦੇ ਰਹੇ। ਅਧਿਆਪਕਾਂ ਵਿਦਿਆਰਥੀਆਂ ਨੂੰ ਛੱਡ ਕੇ ਆਨਲਾਈਨ ਕਲਾਸਾਂ ਲਾਉਂਦੇ ਰਹੇ। ਹਥਿਆਰਬੰਦ ਬਲਾਂ ਨੇ ਆਪਣੀ ਚੌਕਸੀ ਨੂੰ ਕਦੇ ਵੀ ਕਮਜ਼ੋਰ ਨਹੀਂ ਹੋਣ ਦਿੱਤਾ ਅਤੇ ਡਾਕਟਰ ਨਿੱਜੀ ਸੁਰੱਖਿਆ ਦੀ ਕੀਮਤ 'ਤੇ ਵੀ ਸੇਵਾ ਕਰਦੇ ਰਹੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News