ਜਾਅਲੀ ਰਿਕਾਰਡ ਦੇ ਸਹਾਰੇ 26 ਸਾਲ ਕੀਤੀ ਅਧਿਆਪਕ ਦੀ ਨੌਕਰੀ, ਖੁੱਲੀ ਪੋਲ ਤਾਂ ਹੋਇਆ ਬਰਖ਼ਾਸਤ
Saturday, Nov 18, 2023 - 06:21 PM (IST)
ਪ੍ਰਤਾਪਗੜ੍ਹ- ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿਚ ਜਾਅਲੀ ਰਿਕਾਰਡ ਦੇ ਸਹਾਰੇ 26 ਸਾਲਾਂ ਤੱਕ ਸਰਕਾਰੀ ਸਕੂਲ ਵਿਚ ਨੌਕਰੀ ਕਰ ਰਹੇ ਇਕ ਅਧਿਆਪਕ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਸ਼ਨੀਵਾਰ ਨੂੰ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਮੁੱਢਲੀ ਸਿੱਖਿਆ ਅਫ਼ਸਰ ਭੁਪਿੰਦਰ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ ਵਿਕਾਸ ਬਲਾਕ ਵਿਹਾਰ ਖੇਤਰ ਦੇ ਪਿੰਡ ਕਲਿਆਣਗੜ੍ਹ ਨਗਰਹਾਨ ਦਾ ਰਹਿਣ ਵਾਲਾ ਨੰਦ ਕਿਸ਼ੋਰ ਇਸੇ ਵਿਕਾਸ ਬਲਾਕ ਦੇ ਅਟਾਰਸੂਈ ਪ੍ਰਾਇਮਰੀ ਸਕੂਲ 'ਚ ਸਹਾਇਕ ਅਧਿਆਪਕ ਵਜੋਂ ਤਾਇਨਾਤ ਸੀ, ਜਿਸ ਖ਼ਿਲਾਫ਼ ਇਸੇ ਪਿੰਡ ਦੇ ਚੰਦਰਿਕਾ ਪ੍ਰਸਾਦ ਮਿਸ਼ਰਾ ਨੇ ਮੁੱਖ ਮੰਤਰੀ ਪੋਰਟਲ 'ਤੇ ਜਾਅਲੀ ਰਿਕਾਰਡ ’ਤੇ ਨੌਕਰੀ ਕਰਨ ਦੀ ਸ਼ਿਕਾਇਤ ਕੀਤੀ ਸੀ।
ਇਹ ਵੀ ਪੜ੍ਹੋ- ਸਿਗਰਟਨੋਸ਼ੀ ਬਣ ਰਿਹੈ ਸਭ ਤੋਂ ਵੱਡ ਖ਼ਤਰਾ, ਹਰ ਸਾਲ ਹੁੰਦੀਆਂ ਹਨ 13 ਲੱਖ ਮੌਤਾਂ
ਸਿੰਘ ਨੇ ਦੱਸਿਆ ਕਿ ਸ਼ਿਕਾਇਤ 'ਤੇ ਨੋਟਿਸ ਜਾਰੀ ਕਰਕੇ ਦੋਸ਼ੀ ਤੋਂ ਹਾਈ ਸਕੂਲ ਦੀ ਮਾਰਕ ਸ਼ੀਟ ਅਤੇ ਸਰਟੀਫਿਕੇਟ ਮੰਗੇ ਗਏ ਸਨ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਪ੍ਰੀਸ਼ਦ ਵੱਲੋਂ ਮਾਰਕ ਸ਼ੀਟਾਂ ਅਤੇ ਸਰਟੀਫਿਕੇਟਾਂ ਦੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਨੰਦ ਕਿਸ਼ੋਰ ਨੇ 1975 'ਚ ਹਾਈ ਸਕੂਲ ਦੀ ਪ੍ਰੀਖਿਆ ਦਿੱਤੀ ਸੀ ਅਤੇ ਉਸ ਨੂੰ 48 ਅੰਕ ਪ੍ਰਾਪਤ ਕੀਤੇ ਸਨ। ਉਸ ਦੀ ਜਨਮ ਤਾਰੀਖ਼ 28 ਅਕਤੂਬਰ 1958 ਸੀ।
ਇਹ ਵੀ ਪੜ੍ਹੋ- NGT ਨੇ ਹਵਾ ਪ੍ਰਦੂਸ਼ਣ ਨੂੰ ਲੈ ਕੇ 9 ਸੂਬਾ ਸਰਕਾਰਾਂ ਨੂੰ ਲਾਈ ਫਟਕਾਰ
ਜ਼ਿਲ੍ਹਾ ਮੁੱਢਲੀ ਸਿੱਖਿਆ ਅਫ਼ਸਰ ਮੁਤਾਬਕ ਉਸ ਨੇ 1984 ਵਿਚ ਦੂਜੀ ਵਾਰ ਹਾਈ ਸਕੂਲ ਦੀ ਪ੍ਰੀਖਿਆ ਦਿੱਤੀ ਸੀ, ਜਿਸ ਵਿਚ ਉਸ ਨੇ 312 ਅੰਕ ਪ੍ਰਾਪਤ ਕੀਤੇ ਸਨ ਪਰ ਇਸ ਵਾਰ ਉਸ ਨੇ ਆਪਣੀ ਜਨਮ ਤਾਰੀਖ਼ ਬਦਲ ਕੇ 28 ਅਕਤੂਬਰ 1964 ਕਰ ਦਿੱਤੀ ਹੈ। ਸਿੰਘ ਨੇ ਦੱਸਿਆ ਕਿ ਉਸ ਦੀ ਨਿਯੁਕਤੀ 31 ਜੁਲਾਈ 1997 ਨੂੰ ਸਹਾਇਕ ਅਧਿਆਪਕ ਵਜੋਂ ਹੋਈ ਅਤੇ 26 ਸਾਲ ਦੀ ਸੇਵਾ ਤੋਂ ਬਾਅਦ ਫਰਜ਼ੀ ਰਿਕਾਰਡ ਦਾ ਪਰਦਾਫਾਸ਼ ਹੋਣ 'ਤੇ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਯਾਤਰੀਆਂ ਲਈ ਖ਼ੁਸ਼ਖ਼ਬਰੀ; ਸਿਰਫ਼ ਇਕ ਘੰਟੇ 'ਚ ਪਹੁੰਚੋ ਅੰਮ੍ਰਿਤਸਰ ਤੋਂ ਸ਼ਿਮਲਾ, ਹਵਾਈ ਸੇਵਾ ਅੱਜ ਤੋਂ ਸ਼ੁਰੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8