ਹਿੰਦੂ-ਮੁਸਲਿਮ ਵਿਦਿਆਰਥੀਆਂ ਨੂੰ ਵੱਖ-ਵੱਖ ਬਿਠਾਉਣ ਦੇ ਮਾਮਲੇ 'ਚ ਅਧਿਆਪਕ ਮੁਅੱਤਲ

10/11/2018 10:42:11 AM

ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਇਕ ਪ੍ਰਾਇਮਰੀ ਸੂਕਲ 'ਚ ਹਿੰਦੂ ਅਤੇ ਮੁਸਲਿਮ ਵਿਦਿਆਰਥੀਆਂ ਨੂੰ ਵੱਖ-ਵੱਖ ਜਮਾਤਾਂ 'ਚ ਬਿਠਾਉਣ ਸੰਬੰਧੀ ਮਾਮਲੇ 'ਚ ਉਤਰੀ ਦਿੱਲੀ ਨਗਰ ਨਿਗਮ ਨੇ ਸਕੂਲ ਦੇ ਇਕ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ। ਦੋਸ਼ੀ ਅਧਿਆਪਕ ਸੀ.ਬੀ.ਸਿੰਘ ਸੇਹਰਾਵਤ ਨੇ ਕਿਹਾ ਕਿ ਇਹ ਸਭ ਕੁਝ ਜਾਣਬੁੱਝ ਕੇ ਨਹੀਂ ਕੀਤਾ ਗਿਆ। ਪ੍ਰਸ਼ਾਸਨ ਨੇ ਸ਼ਾਂਤੀ ਅਤੇ ਅਨੁਸ਼ਾਸਨ ਬਰਕਰਾਰ ਰੱਖਣ ਲਈ ਅਜਿਹਾ ਫੈਸਲਾ ਲਿਆ ਸੀ।
ਐਨ.ਡੀ.ਐਮ.ਸੀ. ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਹਿੰਦੂ ਮੁਸਲਿਮ ਬੱਚਿਆਂ ਨੂੰ ਵੱਖ ਬਿਠਾਉਣ ਦਾ ਇਹ ਸਿਲਸਿਲਾ ਉਦੋਂ ਸ਼ੁਰੂ ਹੋਇਆ ਜਦੋਂ ਸੀ.ਬੀ.ਸਿੰਘ ਨੇ ਬਤੌਰ ਅਧਿਆਪਕ ਸਕੂਲ ਜੁਆਇਨ ਕੀਤਾ ਸੀ। ਸਿੱਖਿਆ ਵਿਭਾਗ ਨਾਲ ਬਿਨਾਂ ਸੰਪਰਕ ਕੀਤੇ ਤਾਂ ਉਹ ਅਜਿਹੇ ਫੈਸਲਾ ਲਿਆ ਕਰਦੇ ਸਨ ਪਰ ਇਸ ਤੋਂ ਪਹਿਲਾਂ ਸਾਨੂੰ ਅਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ। ਬੁੱਧਵਾਰ ਨੂੰ ਜਦੋਂ ਪਹਿਲੀ ਵਾਰ ਇਹ ਗੱਲ ਸਾਹਮਣੇ ਆਈ ਤਾਂ ਮੈਂ ਹੈਰਾਨ ਰਹਿ ਗਿਆ। ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਨੇ ਮਾਮਲੇ ਨਾਲ ਜੁੜੀ ਰਿਪੋਰਟ ਮੰਗੀ ਹੈ। ਮੰਤਰਾਲੇ ਦੇ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ ਹੈ ਕਿ ਸਾਡੇ ਕੋਲ ਹੁਣ ਤੱਕ ਕੋਈ ਸ਼ਿਕਾਇਤ ਨਹੀਂ ਦਰਜ ਹੋਈ ਪਰ ਅਸੀਂ ਮੀਡੀਆ ਰਿਪੋਰਟ ਪੜ੍ਹੀ ਹੈ। ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਭਾਜਪਾ ਸ਼ਾਸਿਤ ਨਗਰ ਪਾਲਿਕ ਸਕੂਲ 'ਚ ਬੱਚਿਆਂ ਨੂੰ ਵੱਖ ਬਿਠਾਉÎਣ ਦੀ ਕੋਸ਼ਿਸ਼ ਸੰਵਿਧਾਨ ਖਿਲਾਫ ਸਾਜਿਸ਼ ਹੈ। ਮੈਂ ਸਿੱਖਿਆ ਨਿਰਦੇਸ਼ਕ ਤੋਂ ਮਾਮਲੇ ਦੀ ਆਪਣੇ ਪੱਧਰ 'ਤੇ ਜਾਂਚ ਕਰਨ ਦੀ ਮੰਗ ਕੀਤੀ ਹੈ।


Related News