ਚੀਨੀ ਡੋਰ ਨਾਲ ਧੌਣ ਵੱਢੇ ਜਾਣ ’ਤੇ ਅਧਿਆਪਕ ਦੀ ਮੌਤ
Friday, Dec 12, 2025 - 05:27 AM (IST)
ਜੌਨਪੁਰ - ਉੱਤਰ ਪ੍ਰਦੇਸ਼ ਦੇ ਜੌਨਪੁਰ ’ਚ ਪਾਬੰਦੀਸ਼ੁਦਾ ਚੀਨੀ ਡੋਰ ਨਾਲ ਹੋਏ ਹਾਦਸੇ ’ਚ ਇਕ 40 ਸਾਲਾ ਨਿੱਜੀ ਸਕੂਲ ਦੇ ਅਧਿਆਪਕ ਦੀ ਮੌਤ ਹੋ ਗਈ। ਪੁਲਸ ਅਨੁਸਾਰ ਘਟਨਾ ਵੀਰਵਾਰ ਸਵੇਰੇ ਲੱਗਭਗ 8 ਵਜੇ ਕੋਤਵਾਲੀ ਖੇਤਰ ਸਥਿਤ ਸ਼ਾਸਤਰੀ ਪੁਲ ’ਤੇ ਹੋਈ, ਜਦੋਂ ਉਮਰਪੁਰ ਹਰਿਬੰਧਨਪੁਰ ਨਿਵਾਸੀ ਸੰਜੀਵ ਤਿਵਾੜੀ ਆਪਣੀ ਬੇਟੀ ਨੂੰ ਸਕੂਲ ਛੱਡ ਕੇ ਪਰਤ ਰਹੇ ਸਨ।
ਪੁਲਸ ਸੁਪਰਡੈਂਟ (ਸ਼ਹਿਰੀ) ਆਯੂਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਪੁਲ ਪਾਰ ਕਰਦਿਆਂ ਹੀ ਸੜਕ ’ਤੇ ਲਟਕ ਰਹੀ ਚੀਨੀ ਡੋਰ ਉਨ੍ਹਾਂ ਦੀ ਧੌਣ ’ਚ ਫਸ ਗਈ, ਜਿਸ ਨਾਲ ਉਨ੍ਹਾਂ ਨੂੰ ਡੂੰਘੀ ਸੱਟ ਲੱਗ ਗਈ। ਅਚਾਨਕ ਹੋਏ ਹਾਦਸੇ ਨਾਲ ਉਨ੍ਹਾਂ ਦਾ ਮੋਟਰਸਾਈਕਲ ਤੋਂ ਕੰਟਰੋਲ ਵਿਗੜ ਗਿਆ ਅਤੇ ਉਹ ਮੌਕੇ ’ਤੇ ਹੀ ਡਿੱਗ ਪਏ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਸਹਾਇਤਾ ਦੇ ਕੇ ਐਂਬੂਲੈਂਸ ਰਾਹੀਂ ਜ਼ਿਲਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
