ਟਿਊਸ਼ਨ ਟੀਚਰ ਦਾ ''ਸਟੂਡੈਂਟ'' ''ਤੇ ਆਇਆ ਦਿਲ, ਘਰੋਂ ਲੈ ਕੇ ਹੋ ਗਈ ਫ਼ਰਾਰ, ਫੜੀ ਗਈ ਤਾਂ ਕਿਹਾ- ''ਮੈਂ ਤਾਂ ਇਹਦੇ...''
Saturday, May 03, 2025 - 12:05 PM (IST)

ਸੂਰਤ- ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਾਮਲਾ ਸੂਰਤ ਸ਼ਹਿਰ ਦਾ ਹੈ, ਜਿੱਥੇ ਇਕ 23 ਸਾਲਾ ਟਿਊਸ਼ਨ ਟੀਚਰ ਦੇ ਨਾਬਾਲਗ ਵਿਦਿਆਰਥੀ ਨਾਲ ਨਾਜਾਇਜ਼ ਸਬੰਧ ਬਣ ਗਏ। ਸੂਰਤ ਦੇ ਡੀ. ਸੀ. ਪੀ. ਨੇ ਕਿਹਾ ਕਿ ਅਸੀਂ ਅਗਵਾ ਦਾ ਮਾਮਲਾ ਦਰਜ ਕੀਤਾ ਸੀ। ਜਦੋਂ ਸਾਨੂੰ ਪੀੜਤ ਵਿਦਿਆਰਥੀ ਮਿਲਿਆ ਤਾਂ ਪਤਾ ਲੱਗਾ ਕਿ ਉਸ ਨੂੰ ਲੈ ਕੇ ਜਾਣ ਵਾਲੀ ਉਸ ਦੀ ਟੀਚਰ ਹੀ ਸੀ।
ਪੁਲਸ ਨੇ ਟੀਚਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਟੀਚਰ ਨੇ ਪੁਲਸ ਸਾਹਮਣੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ। ਉਸ ਨੇ ਦੱਸਿਆ ਕਿ ਉਹ ਉਸ ਵਿਦਿਆਰਥੀ ਤੋਂ ਗਰਭਵਤੀ ਹੋਈ ਅਤੇ ਉਹ 5 ਮਹੀਨੇ ਦੀ ਪ੍ਰੈਗਨੈਂਟ ਹੈ। ਟੀਚਰ ਦਾ ਦਾਅਵਾ ਹੈ ਕਿ ਦੋਵਾਂ ਵਿਚਾਲੇ ਹੌਲੀ-ਹੌਲੀ ਨੇੜਤਾ ਵੱਧਦੀ ਗਈ ਅਤੇ ਫਿਰ ਦੋਵਾਂ ਨੇ ਸਰੀਰਕ ਸਬੰਧ ਬਣਾਏ। ਜਿਸ ਤੋਂ ਬਾਅਦ ਉਹ ਦੋਵੇਂ ਘਰੋਂ ਦੌੜ ਗਏ। ਜਿਸ ਤੋਂ ਬਾਅਦ ਵਿਦਿਆਰਥੀ ਦੇ ਪਰਿਵਾਰ ਨੇ ਪੁਲਸ ਵਿਚ ਇਸ ਘਟਨਾ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਦੋਸ਼ੀ ਟੀਚਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਸ ਮੁਤਾਬਕ ਇਹ ਘਟਨਾ ਸੂਰਤ ਦੇ ਕੋਚਿੰਗ ਸੈਂਟਰ ਨਾਲ ਜੁੜੀ ਹੈ। ਦੋਸ਼ੀ ਟੀਚਰ ਨੇ ਦੱਸਿਆ ਕਿ ਉਹ ਵਿਦਿਆਰਥੀ ਨਾਲ ਦੌੜ ਕੇ ਕਿਸੇ ਦੂਜੇ ਸ਼ਹਿਰ ਵਿਚ ਵੱਸ ਜਾਣਾ ਚਾਹੁੰਦੀ ਸੀ। ਉਸ ਨੇ ਮੰਨਿਆ ਵੀ ਉਹ 5 ਮਹੀਨੇ ਦੀ ਗਰਭਵਤੀ ਹੈ ਅਤੇ ਇਹ ਬੱਚਾ ਉਸੇ ਨਾਬਾਲਗ ਵਿਦਿਆਰਥੀ ਦਾ ਹੈ। ਵਿਦਿਆਰਥੀ ਨੇ ਵੀ ਦੱਸਿਆ ਕਿ ਉਸ ਨੇ ਟੀਚਰ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ। ਪੁਲਸ ਨੇ ਵਿਦਿਆਰਥੀ ਦੀ ਮੈਡੀਕਲ ਜਾਂਚ ਕਰਵਾਈ, ਜਿਸ ਵਿਚ ਪਤਾ ਲੱਗਾ ਕਿ ਉਹ ਸਰੀਰਕ ਰੂਪ ਨਾਲ ਪਿਤਾ ਬਣਨ ਵਿਚ ਸਮਰੱਥ ਹੈ। ਹਾਲਾਂਕਿ ਪੁਖ਼ਤਾ ਸਬੂਤ ਲਈ ਹੁਣ ਵੀ DNA ਟੈਸਟ ਕਰਵਾਇਆ ਜਾਣਾ ਬਾਕੀ ਹੈ।