19 ਹਜ਼ਾਰ ਦੀ ਰਿਸ਼ਵਤ ਲੈਂਦੀ ਫੜੀ ਗਈ ਮਹਿਲਾ ਸਰਪੰਚ

Saturday, Apr 26, 2025 - 05:19 PM (IST)

19 ਹਜ਼ਾਰ ਦੀ ਰਿਸ਼ਵਤ ਲੈਂਦੀ ਫੜੀ ਗਈ ਮਹਿਲਾ ਸਰਪੰਚ

ਠਾਣੇ- ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ACB) ਨੇ ਪਾਲਘਰ ਜ਼ਿਲ੍ਹੇ ਦੀ ਇਕ ਮਹਿਲਾ ਸਰਪੰਚ ਨੂੰ ਦਫ਼ਤਰੀ ਕੰਮ ਲਈ ਇਕ ਠੇਕੇਦਾਰ ਦੇ ਬਿੱਲ ਨੂੰ ਮਨਜ਼ੂਰੀ ਦੇਣ ਲਈ 19,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ।

ਸਪਰੋਂਡ ਮਗਾਥਾਣੇ ਸਮੂਹ ਗ੍ਰਾਮ ਪੰਚਾਇਤ ਦੀ ਸਰਪੰਚ ਸ਼ੋਭਾ ਗਵਾਰੀ (36) ਨੇ ਪੰਚਾਇਤ ਦਫ਼ਤਰ ਦੇ ਵਿਸਥਾਰ ਨਾਲ ਸਬੰਧਤ ਬਿੱਲ ਨੂੰ ਮਨਜ਼ੂਰੀ ਦੇਣ ਲਈ ਕਥਿਤ ਤੌਰ 'ਤੇ ਦੋ ਫ਼ੀਸਦੀ "ਕਟੌਤੀ" ਦੀ ਮੰਗ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਏ.ਸੀ.ਬੀ. ਨਾਲ ਸਪੰਰਕ ਕਰਨ ਤੋਂ ਬਾਅਦ 25 ਅਪ੍ਰੈਲ ਨੂੰ ਸਰਪੰਚ ਨੂੰ  19,000 ਰੁਪਏ ਨਕਦ ਲੈਂਦੇ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ। ਗਵਾਰੀ ਵਿਰੁੱਧ ਵਾਡਾ ਪੁਲਿਸ ਸਟੇਸ਼ਨ ਵਿਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਸੀ।


author

Tanu

Content Editor

Related News