ਸਕੂਲ ਟੀਚਰ ''ਤੇ ਆਇਆ ਸੀ ਦਿਲ, ਹੁਣ 39 ਸਾਲ ਦੀ ਉਮਰ ''ਚ ਵੀ ਸਿੰਗਲ ਹੈ ਇਹ ਅਦਾਕਾਰਾ

Saturday, Apr 26, 2025 - 08:45 PM (IST)

ਸਕੂਲ ਟੀਚਰ ''ਤੇ ਆਇਆ ਸੀ ਦਿਲ, ਹੁਣ 39 ਸਾਲ ਦੀ ਉਮਰ ''ਚ ਵੀ ਸਿੰਗਲ ਹੈ ਇਹ ਅਦਾਕਾਰਾ

ਮੁੰਬਈ - ਹਿੰਦੀ ਸਿਨੇਮਾ ਵਿੱਚ ਅਜਿਹੀਆਂ ਬਹੁਤ ਸਾਰੀਆਂ ਹਸੀਨਾਵਾਂ ਰਹੀਆਂ ਹਨ, ਜਿਨ੍ਹਾਂ ਨੇ ਨਾ ਸਿਰਫ਼ ਆਪਣੀ ਅਦਾਕਾਰੀ ਅਤੇ ਫਿਲਮਾਂ ਲਈ, ਸਗੋਂ ਆਪਣੀ ਪ੍ਰੇਮ ਜ਼ਿੰਦਗੀ ਲਈ ਵੀ ਸੁਰਖੀਆਂ ਬਟੋਰੀਆਂ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਅਦਾਕਾਰਾ ਬਾਰੇ ਦੱਸਣ ਜਾ ਰਹੇ ਹਾਂ। ਮਸ਼ਹੂਰ ਅਦਾਕਾਰਾ ਕੰਗਨਾ ਰਣੌਤ 39 ਸਾਲ ਦੀ ਉਮਰ ਵਿੱਚ ਵੀ ਅਣਵਿਆਹੀ ਹੈ।

ਕੰਗਨਾ ਦੇ ਦਿਲ 'ਤੇ ਕਦੇ ਉਸਦੇ ਸਕੂਲ ਟੀਚਰ ਜਾ ਰਾਜ ਹੁੰਦਾ ਸੀ। ਕੰਗਨਾ ਨੇ ਦੱਸਿਆ ਸੀ ਕਿ ਇੱਕ ਵਾਰ ਉਸਨੂੰ ਨੌਵੀਂ ਜਮਾਤ ਵਿੱਚ ਆਪਣੇ ਸਕੂਲ ਅਧਿਆਪਕ ਨਾਲ ਪਿਆਰ ਹੋ ਗਿਆ ਸੀ। ਪਰ ਅਦਾਕਾਰਾ ਲਈ ਇਹ ਪਿਆਰ ਇੱਕ ਪਾਸੜ ਸੀ। ਉਸਨੇ ਇਹ ਗੱਲ ਕਦੇ ਵੀ ਅਧਿਆਪਕ ਦੇ ਸਾਹਮਣੇ ਨਹੀਂ ਕਹੀ ਸੀ।

ਟੀਚਰ 'ਤੇ ਸੀ ਕਰੱਸ਼
ਸਾਲ 2019 ਵਿੱਚ ਇਕ ਨਿਊਜ਼ ਚੈਨਲ ਨਾਲ ਗੱਲਬਾਤ ਵਿੱਚ ਕੰਗਨਾ ਨੇ ਦੱਸਿਆ ਸੀ ਕਿ ਉਸਨੂੰ ਆਪਣੇ ਸਕੂਲ ਟੀਚਰ ਨਾਲ ਬਹੁਤ ਪਿਆਰ ਸੀ। ਉਸਨੇ ਕਿਹਾ ਸੀ ਕਿ ਬਹੁਤ ਸਾਰੇ ਲੋਕ ਸਮਝਣਗੇ ਕਿ ਕਿਸੇ ਦਾ ਪਹਿਲਾ ਪਿਆਰ ਸ਼ਾਇਦ ਕਿਸੇ ਸਕੂਲ ਅਧਿਆਪਕ ਨਾਲ ਹੁੰਦਾ ਹੈ। ਜਦੋਂ ਉਸਨੂੰ ਪੁੱਛਿਆ ਗਿਆ ਕਿ ਕੋਈ ਆਪਣੇ ਅਧਿਆਪਕ ਨਾਲ ਹੀ ਪਿਆਰ ਕਿਉਂ ਕਰਦਾ ਹੈ? ਫਿਰ ਕੰਗਨਾ ਨੇ ਕਿਹਾ ਸੀ, "ਜਦੋਂ ਤੁਸੀਂ ਜਵਾਨ ਹੁੰਦੇ ਹੋ, ਤੁਸੀਂ ਕਲਾਸਰੂਮ ਵਿੱਚ ਹੁੰਦੇ ਹੋ, ਤੁਹਾਡਾ ਦਿਲ ਅਧਿਆਪਕ ਲਈ ਧੜਕਦਾ ਹੈ ਕਿਉਂਕਿ ਉਹ ਤੁਹਾਡੇ ਸਾਹਮਣੇ ਹੁੰਦਾ ਹੈ।" ਕੰਗਨਾ ਤੋਂ ਅੱਗੇ ਪੁੱਛਿਆ ਗਿਆ ਕਿ ਉਸ ਸਮੇਂ ਉਸਦੀ ਉਮਰ ਕਿੰਨੀ ਸੀ? ਇਸ 'ਤੇ, ਉਸਨੇ ਕਿਹਾ, "ਮੈਂ ਉਸ ਸਮੇਂ 9ਵੀਂ ਜਮਾਤ ਵਿੱਚ ਸੀ। ਮੈਨੂੰ ਆਪਣੇ ਟੀਚਰ 'ਤੇ ਕਰੱਸ਼ ਸੀ।"


author

Inder Prajapati

Content Editor

Related News