ਹਾਏ ਓਏ ਰੱਬਾ ! ਹੁਣ ਆਹ ਕੀ ਹੋ ਗਿਆ, ਪੋਤੇ ''ਤੇ ਆ ਗਿਆ ਦਾਦੀ ਦਾ ਦਿਲ, ਦੋਵੇਂ ਹੋ ਗਏ ਘਰੋਂ ਫਰਾਰ

Friday, Apr 25, 2025 - 11:14 AM (IST)

ਹਾਏ ਓਏ ਰੱਬਾ ! ਹੁਣ ਆਹ ਕੀ ਹੋ ਗਿਆ, ਪੋਤੇ ''ਤੇ ਆ ਗਿਆ ਦਾਦੀ ਦਾ ਦਿਲ, ਦੋਵੇਂ ਹੋ ਗਏ ਘਰੋਂ ਫਰਾਰ

ਨੈਸ਼ਨਲ ਡੈਸਕ- ਸੱਸ-ਜਵਾਈ ਦੇ ਮਾਮਲੇ ਤੋਂ ਬਾਅਦ ਇਕ ਹੋਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 52 ਸਾਲਾ ਚਾਰ ਬੱਚਿਆਂ ਦੀ ਮਾਂ ਨੂੰ 25 ਸਾਲਾ ਪੋਤੇ ਨਾਲ ਪਿਆਰ ਹੋ ਗਿਆ। ਔਰਤ ਨੇ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਪ੍ਰੇਮੀ ਨਾਲ ਦੌੜ ਕੇ ਵਿਆਹ ਕਰ ਲਿਆ। ਇਹ ਹੈਰਾਨ ਕਰਨ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੇ ਅੰਬੇਡਕਰਨਗਰ ਦਾ ਹੈ। ਇਹ ਔਰਤ ਦਾ ਤੀਜਾ ਵਿਆਹ ਹੈ। ਜਾਣਕਾਰੀ ਅਨੁਸਾਰ 10 ਦਿਨ ਪਹਿਲੇ ਬਸਖਾਰੀ ਥਾਣਾ ਖੇਤਰ ਦੀ ਰਹਿਣ ਵਾਲੀ ਇੰਦਰਾਵਤੀ (52) ਪਿੰਡ ਦੇ ਹੀ ਆਪਣੇ ਰਿਸ਼ਤੇਦਾਰ ਜੋ ਉਮਰ 'ਚ ਉਸ ਤੋਂ 27 ਸਾਲ ਛੋਟਾ ਹੈ, ਦੇ ਨਾਲ ਫਰਾਰ ਹੋ ਗਈ। ਦੋਵਾਂ ਨੇ ਗੋਵਿੰਦ ਸਾਹਿਬ ਮੰਦਰ 'ਚ ਜਾ ਕੇ ਵਿਆਹ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇੰਦਰਾਵਤੀ ਦਾ 20 ਸਾਲ ਪਹਿਲੇ ਚੰਦਰਸ਼ੇਖਰ ਆਜ਼ਾਦ ਨਾਲ ਦੂਜਾ ਵਿਆਹ ਹੋਇਆ ਸੀ, ਜਿਸ ਤੋਂ ਉਸ ਨੂੰ ਇਕ ਧੀ ਅਤੇ 2 ਬੇਟੇ ਹੋਏ। ਇੰਦਰਾਵਤੀ ਦੀ ਪਹਿਲੇ ਵਿਆਹ ਤੋਂ ਇਕ ਧੀ ਸੀ, ਜਿਸ ਦਾ ਵਿਆਹ ਚੰਦਰਸ਼ੇਖਰ ਦੇ 2 ਸਾਲ ਪਹਿਲਾਂ ਕਰਵਾਇਆ ਸੀ। 

PunjabKesari

ਇਹ ਵੀ ਪੜ੍ਹੋ : ਹੁਣ ਲਵਾਂਗੇ ਬਦਲਾ ! ਅੱਤਵਾਦੀਆਂ ਦੇ ਟਿਕਾਣਿਆਂ 'ਤੇ ਫ਼ੌਜ ਦਾ ਐਕਸ਼ਨ ਸ਼ੁਰੂ, ਅੱਧੀ ਰਾਤੀਂ ਹੋ ਗਏ ਧਮਾਕੇ

ਪਿਛਲੇ ਕੁਝ ਸਾਲਾਂ ਤੋਂ ਇੰਦਰਾਵਤੀ ਅਤੇ ਚੰਦਰਸ਼ੇਖਰ ਵਿਆਹ ਸੰਬੰਧ ਠੀਕ ਨਹੀਂ ਸਨ। ਇਸ ਦੌਰਾਨ ਇੰਦਰਾਵਤੀ ਨੂੰ ਪਿੰਡ ਦੇ ਹੀ 25 ਸਾਲਾ ਆਜ਼ਾਦ ਨਾਲ ਪਿਆਰ ਹੋ ਗਿਆ। ਦਿਲਚਸਪ ਗੱਲ ਇਹ ਹੈ ਕਿ ਆਜ਼ਾਦ ਰਿਸ਼ਤੇ 'ਚ ਇੰਦਰਾਵਤੀ ਦਾ ਪੋਤਾ ਲੱਗਦਾ ਹੈ। ਪਿੰਡ ਵਾਸੀਆਂ ਅਨੁਸਾਰ ਇਕ ਹੀ ਪਿੰਡ ਅਤੇ ਇਕ ਹੀ ਜਾਤੀ ਦੇ ਹੋਣ ਕਾਰਨ ਇੰਦਰਾਵਤੀ ਅਤੇ ਆਜ਼ਾਦ ਵਿਚਾਲੇ ਦਾਦੀ-ਪੋਤੇ ਵਰਗਾ ਰਿਸ਼ਤਾ ਸੀ। ਉਨ੍ਹਾਂ ਦੇ ਪ੍ਰੇਮ ਪ੍ਰਸੰਗ ਦੀ ਚਰਚਾ 2 ਦਿਨ ਪਹਿਲਾਂ ਪੁਲਸ ਚੌਕੀ ਤੱਕ ਵੀ ਪਹੁੰਚੀ ਸੀ ਪਰ ਐਤਵਾਰ ਨੂੰ ਦੋਵਾਂ ਨੇ ਪਰਿਵਾਰ ਅਤੇ ਸਮਾਜ ਦੀ ਪਰਵਾਹ ਕੀਤੇ ਬਿਨਾਂ ਗੋਵਿੰਦ ਸਾਹਿਬ ਮੰਦਰ 'ਚ ਵਿਆਹ ਕਰ ਲਿਆ। ਇਸ ਵਿਆਹ ਦੀ ਖ਼ਬਰ ਫ਼ੈਲਦੇ ਹੀ ਦੋਵਾਂ ਦੇ ਪਰਿਵਾਰ ਅਤੇ ਬਸਤੀ ਦੇ ਲੋਕਾਂ ਨੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News