''ਚੀਨੀ ਮਾਂਝਾ'' ਸਟੋਰ ਕਰਨ ਦੇ ਦੋਸ਼ ''ਚ ਪੱਛਮੀ ਦਿੱਲੀ ਦੇ ਨਿਹਾਲ ਵਿਹਾਰ ਤੋਂ ਚਾਹ ਵਾਲਾ ਗ੍ਰਿਫ਼ਤਾਰ

Monday, Aug 15, 2022 - 08:31 PM (IST)

ਨਵੀਂ ਦਿੱਲੀ (ਪੀ.ਟੀ.ਆਈ.) : ਪੁਲਸ ਨੇ ਪੱਛਮੀ ਦਿੱਲੀ ਦੇ ਨਿਹਾਲ ਵਿਹਾਰ ਤੋਂ ਇਕ 48 ਸਾਲਾ ਚਾਹ ਵਾਲੇ ਨੂੰ ਗੈਰ-ਕਾਨੂੰਨੀ 'ਚੀਨੀ ਮਾਂਝਾ' ਸਟੋਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਦੋਸ਼ੀ ਦੀ ਪਛਾਣ ਨਿਹਾਲ ਵਿਹਾਰ ਦੇ ਸ਼ਿਵਰਾਮ ਪਾਰਕ ਨਿਵਾਸੀ ਅਸ਼ੋਕ ਕੁਮਾਰ ਵਜੋਂ ਹੋਈ ਹੈ। ਸ਼ਾਮ 4 ਵਜੇ ਦੇ ਕਰੀਬ ਨਿਹਾਲ ਵਿਹਾਰ 'ਚ ਗਸ਼ਤ ਦੌਰਾਨ ਪੁਲਸ ਨੂੰ ਇਕ ਦੁਕਾਨ 'ਚ ਰੱਖਿਆ ਨਾਜਾਇਜ਼ ਚੀਨੀ ਮਾਂਝਾ ਮਿਲਿਆ। ਡਿਪਟੀ ਕਮਿਸ਼ਨਰ (ਬਾਹਰੀ ਦਿੱਲੀ) ਸਮੀਰ ਸ਼ਰਮਾ ਨੇ ਦੱਸਿਆ ਕਿ ਦੁਕਾਨ ਤੋਂ ਨਾਜਾਇਜ਼ ਚੀਨੀ ਮਾਂਝੇ ਦੇ 170 ਬੰਡਲ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ : ਭਾਜਪਾ ਆਗੂ ਤਰੁਣ ਚੁੱਘ ਨੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਦਿੱਤਾ ਅਹਿਮ ਬਿਆਨ, CM ਮਾਨ 'ਤੇ ਵਿੰਨ੍ਹੇ ਨਿਸ਼ਾਨੇ

ਡੀ.ਸੀ.ਪੀ. ਨੇ ਦੱਸਿਆ ਕਿ ਮੁਲਜ਼ਮ ਨੂੰ ਨਿਹਾਲ ਵਿਹਾਰ ਥਾਣੇ 'ਚ ਭਾਰਤੀ ਦੰਡਾਵਲੀ ਅਤੇ ਵਾਤਾਵਰਣ ਸੁਰੱਖਿਆ ਐਕਟ ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਚਾਹ ਦੀ ਦੁਕਾਨ ਚਲਾਉਂਦਾ ਹੈ ਅਤੇ ਪੈਸੇ ਕਮਾਉਣ ਲਈ ਨਾਜਾਇਜ਼ ਚੀਨੀ ਮਾਂਝਾ ਵੇਚਦਾ ਸੀ। ਇਸ ਤੋਂ ਪਹਿਲਾਂ ਉੱਤਰੀ-ਪੱਛਮੀ ਦਿੱਲੀ ਦੇ ਮਹਿੰਦਰਾ ਪਾਰਕ ਇਲਾਕੇ ਤੋਂ ਇਕ 43 ਸਾਲਾ ਵਿਅਕਤੀ ਨੂੰ 200 ਤੋਂ ਵੱਧ ਡੱਬੇ ਗੈਰ-ਕਾਨੂੰਨੀ ਚੀਨੀ ਮਾਂਝਾ ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News