ਆਂਧਰਾ ਪ੍ਰਦੇਸ਼: ਵਿਧਾਨ ਸਭਾ ਲਈ ਟੀ. ਡੀ. ਪੀ. ਨੇ ਉਮੀਦਵਾਰਾਂ ਦਾ ਕੀਤਾ ਐਲਾਨ

03/15/2019 11:23:12 AM

ਆਂਧਰਾ ਪ੍ਰਦੇਸ਼- ਆਉਣ ਵਾਲੀਆਂ ਲੋਕ ਸਭਾ ਚੋਣਾਂ 2019 ਦੇ ਨਾਲ ਹੀ ਆਂਧਰਾ ਪ੍ਰਦੇਸ਼ ਵਿਧਾਨ ਸਭਾ ਲਈ ਚੋਣਾਂ ਕਰਵਾਈਆ ਜਾ ਰਹੀਆਂ ਹਨ। ਆਂਧਰਾ ਪ੍ਰਦੇਸ਼ 'ਚ ਰਾਜਨੀਤਿਕ ਪਾਰਟੀਆਂ ਇੱਕ ਦੂਜੇ 'ਤੇ ਨਿਸ਼ਾਨੇ ਵਿੰਨ੍ਹ ਰਹੀਆਂ ਹਨ। ਇਨ੍ਹਾਂ ਸਾਰਿਆਂ ਦੇ ਵਿਚਾਲੇ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਨੇ ਵਿਧਾਨਸਭਾ ਲਈ 126 ਉਮੀਦਵਾਰਾਂ ਦੇ ਨਾਂਵਾ ਬਾਰੇ ਐਲਾਨ ਕਰ ਦਿੱਤਾ ਹੈ। 

CM ਦਾ ਬੇਟਾ ਵੀ ਲੜੇਗਾ ਚੋਣ-
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਨਾਲ-ਨਾਲ ਉਨ੍ਹਾਂ ਦਾ ਬੇਟਾ ਨਾਰਾ ਲੋਕੇਸ਼ ਵੀ ਚੋਣ ਲੜਨਗੇ।

ਇਸ ਸੀਟ 'ਤੇ CM ਚੰਦਰਬਾਬੂ ਨਾਇਡੂ ਲੜਨਗੇ ਚੋਣ-
ਆਂਧਰਾ ਪ੍ਰਦੇਸ਼ ਦੇ ਸੀ. ਐੱਮ. ਚੰਦਰਬਾਬੂ ਨਾਇਡੂ ਦਾ ਕਹਿਣਾ ਹੈ ਕਿ ਉਹ ਕੁਪਾਮ ਵਿਧਾਨ ਸਭਾ ਤੋਂ ਚੋਣਾਂ ਲੜਨਗੇ। 

PunjabKesari

ਪਾਰਟੀ ਕੈਡਰਾਂ ਨਾਲ ਮੁਲਾਕਾਤ-
ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਉਹ ਤਿਰੂਪਤੀ ਦੇ ਦਰਸ਼ਨ ਕਰਨ ਤੋਂ ਬਾਅਦ ਸੂਬੇ ਦੇ ਸਾਰੇ ਜ਼ਿਲਿਆਂ 'ਚ ਜਾਣਗੇ ਅਤੇ ਪਾਰਟੀ ਕੈਡਰਾਂ ਨਾਲ ਮੁਲਾਕਾਤ ਕਰਨਗੇ। 20 ਮਾਰਚ ਤੋਂ ਉਹ ਚੋਣ ਪ੍ਰਚਾਰ ਕਰਨਾ ਸ਼ੁਰੂ ਕਰਨਗੇ। ਨਾਇਡੂ ਨੇ ਕਿਹਾ ਹੈ ਕਿ ਇਸ ਵਾਰ ਦਾ ਲੋਕ ਸਭਾ ਚੋਣਾਂ ਬਦਲਾਅ ਲਈ ਹਨ। ਕੇਂਦਰ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਤੋਂ ਬਾਅਦ ਹੀ ਸੂਬੇ ਦਾ ਵਿਕਾਸ ਸੰਭਵ ਹੋ ਸਕੇਗਾ। ਆਂਧਰਾ ਪ੍ਰਦੇਸ਼ ਦੇ ਨਾਲ ਮੋਦੀ ਸਰਕਾਰ ਨੇ ਵਿਸ਼ਵਾਸਘਾਤ ਕੀਤਾ ਹੈ। ਸਪੈਸ਼ਲ ਸਟੇਟਸ ਦੇ ਮਾਮਲੇ 'ਚ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ।


Iqbalkaur

Content Editor

Related News