TDP ਨੇਤਾ ਨੰਦਮੁਰੀ ਹਰਿ ਕ੍ਰਿਸ਼ਨਾ ਦੀ ਸੜਕ ਹਾਦਸੇ ''ਚ ਮੌਤ

Wednesday, Aug 29, 2018 - 01:24 PM (IST)

TDP ਨੇਤਾ ਨੰਦਮੁਰੀ ਹਰਿ ਕ੍ਰਿਸ਼ਨਾ ਦੀ ਸੜਕ ਹਾਦਸੇ ''ਚ ਮੌਤ

ਨਵੀਂ ਦਿੱਲੀ— ਸਾਊਥ ਫਿਲਮਾਂ ਦੇ ਸੁਪਰ ਸਟਾਰ ਜੂਨੀਅਰ ਐੱਨ.ਟੀ.ਆਰ. ਦੇ ਪਿਤਾ ਅਤੇ ਟੀ.ਡੀ.ਪੀ ਨੇਤਾ ਨੰਦਮੁਰੀ ਹਰਿ ਕ੍ਰਿਸ਼ਨਾ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਗਈ। ਨੰਦਮੁਰੀ ਹਰਿ ਕ੍ਰਿਸ਼ਨਾ ਸਾਊਥ ਫਿਲਮ ਇੰਡਸਟ੍ਰੀ ਦਾ ਮਸ਼ਹੂਰ ਚਿਹਰਾ ਸੀ। ਸੜਕ ਹਾਦਸੇ ਦੇ ਬਾਅਦ ਨੰਦਮੁਰੀ ਹਰਿ ਕ੍ਰਿਸ਼ਨਾ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ। ਇਸ ਹਾਦਸੇ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਗਈ। ਨੰਦਮੁਰੀ ਹਰਿ ਕ੍ਰਿਸ਼ਨਾ ਆਂਧਰਾ ਪ੍ਰਦੇਸ਼ ਦੇ ਸੀ.ਐੱਮ ਚੰਦਰਬਾਬੂ ਨਾਇਡੂ ਦੇ ਸਾਲੇ ਅਤੇ ਟੀ.ਡੀ.ਪੀ ਸੰਸਥਾਪਕ ਐੱਨ.ਟੀ.ਰਾਮਾ ਰਾਓ ਦੇ ਬੇਟੇ ਸਨ।

ਦੱਸ ਦਈਏ ਕਿ ਅੱਜ ਸਵੇਰੇ ਨੰਦਮੁਰੀ ਹਰਿ ਕ੍ਰਿਸ਼ਨਾ ਦੀ ਕਾਰ ਦਾ ਤੇਲੰਗਾਨਾ ਦੇ ਨਾਲਗੋਡਾ ਜ਼ਿਲੇ 'ਚ ਹਾਦਸੇ ਦਾ ਸ਼ਿਕਾਰ ਹੋ ਗਈ। ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਦੋ ਹੋਰ ਵੀ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।


Related News