ਮਹਿੰਗਾਈ ਦੀ ਮਾਰ! ਹਿਮਾਚਲ ’ਚ ਟਰੱਕ ਅਤੇ ਟੈਕਸੀ ਯੂਨੀਅਨਾਂ ਨੇ ਵਧਾਇਆ ਕਿਰਾਇਆ

02/20/2021 6:24:11 PM

ਸ਼ਿਮਲਾ— ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਕਾਰਨ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਟੈਕਸੀ ਅਤੇ ਟਰੱਕ ਯੂਨੀਅਨਾਂ ਨੇ 30 ਫ਼ੀਸਦੀ ਕਿਰਾਇਆ ਵਧਾ ਦਿੱਤਾ ਹੈ। ਇਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ’ਤੇ ਪੈ ਰਿਹਾ ਹੈ। ਕੋਰੋਨਾ ਕਾਲ ਵਿਚ ਪਹਿਲਾਂ ਹੀ ਖ਼ਰਾਬ ਮਾਲੀ ਹਾਲਤ ਤੋਂ ਲੰਘ ਰਹੇ ਲੋਕਾਂ ਨੂੰ ਹੁਣ ਮਹਿੰਗਾਈ ਨੇ ਝਟਕਾ ਦਿੱਤਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧਣ ਦੇ ਨਾਲ-ਨਾਲ ਨਿਰਮਾਣ ਸਮੱਗਰੀ ਵੀ ਮਹਿੰਗੀ ਹੋਵੇਗੀ ਅਤੇ ਰਾਸ਼ਨ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਕਿਸਾਨ-ਮਾਲੀ ਵੀ ਮਹਿੰਗਾਈ ਦੀ ਚੱਕੀ ’ਚ ਪਿਸਣਗੇ।

PunjabKesari

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿਚ ਏ. ਸੀ. ਸੀ. ਸੀਮੈਂਟ ਫੈਕਟਰੀ ਵਿਚ ਢੋਆ-ਢੋਆਈ ਵਿਚ ਲੱਗੀ ਬਿਲਾਸਪੁਰ ਜ਼ਿਲ੍ਹਾ ਟਰੱਕ ਸੋਸਾਇਟੀ ਦੇ ਭਾੜੇ ’ਚ ਇਕ ਮਹੀਨੇ ’ਚ 1.43 ਰੁਪਏ ਪ੍ਰਤੀ ਕਿਲੋਮੀਟਰ ਦਾ ਵਾਧਾ ਹੋਇਆ ਹੈ। ਇਹ ਪਹਿਲਾਂ 9.05 ਰੁਪਏ ਪ੍ਰਤੀ ਕਿਲੋਮੀਟਰ ਸੀ। ਬਿਲਾਸਪੁਰ ’ਚ 1 ਮਾਰਚ ਤੋਂ ਟੈਕਸੀ ਯੂਨੀਅਨਾਂ ਡੀਜ਼ਲ ਗੱਡੀਆਂ ਦਾ 15 ਫ਼ੀਸਦੀ ਅਤੇ ਪੈਟਰੋਲ ਵਾਲੀਆਂ ਗੱਡੀਆਂ ਦਾ 20 ਫ਼ੀਸਦੀ ਕਿਰਾਇਆ ਵਧਾਉਣਗੀਆਂ। ਓਧਰ ਹਮੀਰਪੁਰ ਜ਼ਿਲ੍ਹੇ ਦੇ ਟਰੱਕ ਆਪਰੇਟਰਾਂ ਨੇ 30 ਫ਼ੀਸਦੀ ਮਾਲ ਭਾੜਾ ਵਧਾ ਦਿੱਤਾ ਹੈ। 

ਊਨਾ ਵਿਚ ਟੈਕਸੀ ਕਿਰਾਇਆ ਜੋ ਪਹਿਲਾਂ 1000 ਰੁਪਏ ਤੱਕ ਹੁੰਦਾ ਸੀ, ਉਹ ਹੁਣ 1300 ਰੁਪਏ ਵਸੂਲਿਆ ਜਾ ਰਿਹਾ ਹੈ। ਕੁੱਲੂ ਜ਼ਿਲ੍ਹੇ ਵਿਚ ਲੋਕਲ ਰੂਟਾਂ ’ਤੇ ਚੱਲਣ ਵਾਲੀਆਂ ਟੈਕਸੀਆਂ ਦਾ ਕਿਰਾਇਆ 50 ਰੁਪਏ ਪ੍ਰਤੀ ਸਵਾਰੀ ਵਧਾ ਦਿੱਤਾ ਹੈ। ਹਿਮਾਚਲ ਟਰੱਕ ਯੂਨੀਅਨ ਅਖ਼ਾੜਾ ਬਾਜ਼ਾਰ ਨੇ ਫੈਕਟਰੀਆਂ ’ਚ ਲੱਗੇ ਟਰੱਕਾਂ ਦਾ ਦਿੱਲੀ ਦਾ ਕਿਰਾਇਆ 12 ਫਰਵਰੀ ਤੋਂ 800 ਰੁਪਏ ਵਧਾ ਦਿੱਤਾ ਹੈ। ਟਰੱਕ ਯੂਨੀਅਨਾਂ ਦਾ ਕਹਿਣਾ ਹੈ ਕਿ ਜੇਕਰ ਡੀਜ਼ਲ ਦੀਆਂ ਕੀਮਤਾਂ ਇੰਝ ਹੀ ਵਧਦੀਆਂ ਰਹੀਆਂ ਤਾਂ ਮਾਰਚ ਤੋਂ ਕਿਰਾਇਆ ਮੁੜ ਵਧਾਇਆ ਜਾਵੇਗਾ। 


Tanu

Content Editor

Related News