ਤਿਆਰ ਰਹੋ ਮੁਸਲਮਾਨੋ, ਅਤੀਕ-ਅਸ਼ਰਫ ਦੇ ਕਤਲ ਦਾ ਬਦਲਾ ਲਵਾਂਗੇ, ਤੌਕੀਰ ਰਜ਼ਾ ਨੇ ਫਿਰ ਦਿੱਤਾ ਵਿਵਾਦਿਤ ਬਿਆਨ

Friday, Sep 27, 2024 - 12:48 AM (IST)

ਤਿਆਰ ਰਹੋ ਮੁਸਲਮਾਨੋ, ਅਤੀਕ-ਅਸ਼ਰਫ ਦੇ ਕਤਲ ਦਾ ਬਦਲਾ ਲਵਾਂਗੇ, ਤੌਕੀਰ ਰਜ਼ਾ ਨੇ ਫਿਰ ਦਿੱਤਾ ਵਿਵਾਦਿਤ ਬਿਆਨ

ਲਖਨਊ- ਇਤੇਹਾਦੇ ਮਿੱਲਤ ਕੌਂਸਲ ਦੇ ਪ੍ਰਧਾਨ ਮੌਲਾਨਾ ਤੌਕੀਰ ਰਜ਼ਾ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਦਰਅਸਲ, ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ‘ਤਿਆਰ ਰਹੋ ਮੁਸਲਮਾਨੋ, ਅਤੀਕ-ਅਸ਼ਰਫ ਦੀ ਹੱਤਿਆ ਦਾ ਬਦਲਾ ਲਵਾਂਗੇ।’ ਮੌਲਾਨਾ ਤੌਕੀਰ ਰਜ਼ਾ ਹਮੇਸ਼ਾ ਹੀ ਆਰ. ਐੱਸ. ਐੱਸ. ਦੇ ਖਿਲਾਫ ਜ਼ਹਿਰ ਉਗਲਦੇ ਰਹਿੰਦੇ ਹਨ।

ਇਕ ਵਾਰ ਫਿਰ ਉਨ੍ਹਾਂ ਨੇ ਆਰ. ਐੱਸ. ਐੱਸ. ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਅੱਤਵਾਦੀ ਸੰਗਠਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਵਰਗੇ ਸਮੁੱਚੇ ਅੱਤਵਾਦੀ ਸੰਗਠਨ ਜੋ ਦੇਸ਼ ’ਚ ਫਸਾਦ ਫੈਲਾਉਂਦੇ ਹਨ, ਉਨ੍ਹਾਂ ’ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ। ਆਰ. ਐੱਸ. ਐੱਸ. ਦੇ ਨਾਲ-ਨਾਲ ਉਨ੍ਹਾਂ ਨੇ ਵਿਹਿਪ, ਬਜਰੰਗ ਦਲ ’ਤੇ ਵੀ ਪਾਬੰਦੀ ਲਾਉਣ ਦੀ ਗੱਲ ਕਹੀ ਹੈ।


author

Rakesh

Content Editor

Related News