ਮਰੀਜ਼ ਨੂੰ ਦੂਜੀ ਵਾਰ ਕੈਂਸਰ ਹੋਣ ਤੋਂ ਬਚਾਏਗੀ 100 ਰੁਪਏ ਦੀ ਇਹ ਗੋਲੀ, ਟਾਟਾ ਇੰਸਟੀਚਿਊਟ ਦੇ ਡਾਕਟਰਾਂ ਦਾ ਦਾਅਵਾ

Wednesday, Feb 28, 2024 - 02:53 PM (IST)

ਮਰੀਜ਼ ਨੂੰ ਦੂਜੀ ਵਾਰ ਕੈਂਸਰ ਹੋਣ ਤੋਂ ਬਚਾਏਗੀ 100 ਰੁਪਏ ਦੀ ਇਹ ਗੋਲੀ, ਟਾਟਾ ਇੰਸਟੀਚਿਊਟ ਦੇ ਡਾਕਟਰਾਂ ਦਾ ਦਾਅਵਾ

ਨੈਸ਼ਨਲ ਡੈਸਕ : ਭਾਰਤ ਵਿੱਚ ਪ੍ਰਮੁੱਖ ਕੈਂਸਰ ਖੋਜ ਅਤੇ ਇਲਾਜ ਸਹੂਲਤ, ਮੁੰਬਈ ਵਿੱਚ ਟਾਟਾ ਇੰਸਟੀਚਿਊਟ ਨੇ ਇੱਕ ਅਜਿਹਾ ਇਲਾਜ ਖੋਜਣ ਦਾ ਦਾਅਵਾ ਕੀਤਾ ਹੈ, ਜੋ ਦੂਜੀ ਵਾਰ ਕੈਂਸਰ ਦੇ ਦੁਬਾਰਾ ਹੋਣ ਤੋਂ ਰੋਕ ਸਕਦਾ ਹੈ। ਸੰਸਥਾ ਦੇ ਖੋਜਕਰਤਾਵਾਂ ਅਤੇ ਡਾਕਟਰਾਂ ਨੇ 10 ਸਾਲਾਂ ਤੱਕ ਕੰਮ ਕੀਤਾ ਹੈ ਅਤੇ ਹੁਣ ਇੱਕ ਗੋਲੀ ਵਿਕਸਿਤ ਕੀਤੀ ਹੈ। ਇਸ ਬਾਰੇ ਉਹਨਾਂ ਨੇ ਦਾਅਵਾ ਕੀਤਾ ਕਿ ਇਹ ਮਰੀਜ਼ਾਂ ਨੂੰ ਦੂਜਾ ਕੈਂਸਰ ਹੋਣ ਤੋਂ ਰੋਕੇਗੀ ਅਤੇ ਰੇਡੀਏਸ਼ਨ ਅਤੇ ਕੀਮੋਥੈਰੇਪੀ ਵਰਗੇ ਇਲਾਜਾਂ ਦੇ ਮਾੜੇ ਪ੍ਰਭਾਵਾਂ ਨੂੰ ਵੀ 50 ਫ਼ੀਸਦੀ ਤੱਕ ਘਟਾ ਦੇਵੇਗੀ। ਡਾਕਟਰਾਂ ਦੀ ਇਸ ਗੋਲੀ ਨਾਲ ਕੈਂਸਰ ਮੁੜ ਨਹੀਂ ਹੋਵੇਗਾ ਅਤੇ ਕੀਮੋ-ਰੇਡੀਏਸ਼ਨ ਦੇ ਮਾੜੇ ਪ੍ਰਭਾਵਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ - ਕਿਸਾਨਾਂ ਲਈ ਖ਼ੁਸ਼ਖ਼ਬਰੀ! ਇਸ ਤਾਰੀਖ਼ ਨੂੰ ਖਾਤਿਆਂ 'ਚ ਆਉਣਗੇ PM Kisan ਯੋਜਨਾ ਦੇ ਪੈਸੇ

ਟਾਟਾ ਮੈਮੋਰੀਅਲ ਹਸਪਤਾਲ ਦੇ ਸੀਨੀਅਰ ਕੈਂਸਰ ਸਰਜਨ ਅਤੇ ਖੋਜ ਸਮੂਹ ਦੇ ਮੈਂਬਰ ਡਾ: ਰਾਜਿੰਦਰ ਬਡਵੇ ਨੇ ਇਸ ਖੋਜ ਦੇ ਪਿੱਛੇ ਦੀ ਪ੍ਰਕਿਰਿਆ ਬਾਰੇ ਦੱਸਿਆ ਹੈ। ਦੱਸ ਦੇਈਏ ਕਿ ਇਸ "ਖੋਜ ਲਈ ਚੂਹਿਆਂ ਵਿੱਚ ਮਨੁੱਖੀ ਕੈਂਸਰ ਸੈੱਲਾਂ ਨੂੰ ਦਾਖਲ ਕੀਤਾ ਗਿਆ, ਜਿਸ ਨਾਲ ਉਨ੍ਹਾਂ ਵਿੱਚ ਇੱਕ ਟਿਊਮਰ ਬਣ ਗਿਆ। ਇਸ ਤੋਂ ਬਾਅਦ ਚੂਹਿਆਂ ਦਾ ਇਲਾਜ ਰੇਡੀਏਸ਼ਨ ਥੈਰੇਪੀ, ਕੀਮੋਥੈਰੇਪੀ ਅਤੇ ਸਰਜਰੀ ਨਾਲ ਕੀਤਾ ਗਿਆ ਸੀ। ਇਸ ਨਾਲ ਇਹ ਪਤਾ ਲੱਗਾ ਕਿ ਜਦੋਂ ਇਹ ਕੈਂਸਰ ਸੈੱਲ ਮਰ ਜਾਂਦੇ ਹਨ ਤਾਂ ਛੋਟੇ-ਛੋਟੇ ਟੁਕੜਿਆਂ ਵਿੱਚ ਟੁੱਟ ਜਾਂਦੇ ਹਨ। ਇਨ੍ਹਾਂ ਨੂੰ ਕ੍ਰੋਮੈਟਿਨ ਕਣ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਦਾ ਪ੍ਰੀ-ਵੈਡਿੰਗ ਈਵੈਂਟ ਹੋਵੇਗਾ ਖ਼ਾਸ, ਥੀਮ ਮੁਤਾਬਕ ਰੱਖਿਆ ਡਰੈੱਸ ਕੋਰਡ, ਜਾਣੋ ਹੋਰ ਅਹਿਮ ਗੱਲ਼ਾ

ਡਾ. ਬਡਵੇ ਨੇ ਕਿਹਾ ਕਿ, "ਇਹ ਕਣ ਖੂਨ ਦੇ ਪ੍ਰਵਾਹ ਰਾਹੀਂ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਜਾ ਸਕਦੇ ਹਨ। ਜਦੋਂ ਇਹ ਸਿਹਤਮੰਦ ਸੈੱਲਾਂ ਵਿੱਚ ਦਾਖਲ ਹੁੰਦੇ ਹਨ, ਤਾਂ ਇਹ ਉਹਨਾਂ ਨੂੰ ਕੈਂਸਰ ਵਿੱਚ ਬਦਲ ਸਕਦੇ ਹਨ।" ਇਸ ਸਮੱਸਿਆ ਦੇ ਜਵਾਬ ਵਿੱਚ ਖੋਜਕਰਤਾਵਾਂ ਨੇ ਚੂਹਿਆਂ ਨੂੰ ਰੇਸਵੇਰਾਟ੍ਰੋਲ ਅਤੇ ਕਾਪਰ (R+Cu) ਵਾਲੀਆਂ ਪ੍ਰੋ-ਆਕਸੀਡੈਂਟ ਗੋਲੀਆਂ ਦਿੱਤੀਆਂ। R+Cu ਗੋਲੀਆਂ ਆਕਸੀਜਨ ਰੈਡੀਕਲ ਪੈਦਾ ਕਰਦੀਆਂ ਹਨ, ਜੋ ਕ੍ਰੋਮੈਟਿਨ ਕਣਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਸ਼ਟ ਕਰਨ ਦਾ ਕੰਮ ਕਰਦੀਆਂ ਹਨ। ਜਦੋਂ ਇਸ ਦਵਾਈ ਨੂੰ ਮੂੰਹ ਰਾਹੀਂ ਲਿਆ ਜਾਂਦਾ ਹੈ, ਤਾਂ ਇਹ ਗੋਲੀਆਂ ਢਿੱਡ ਵਿੱਚ ਆਕਸੀਜਨ ਰੈਡੀਕਲਸ ਛੱਡਦੀਆਂ ਹਨ, ਜੋ ਤੇਜ਼ੀ ਨਾਲ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੁੰਦੀਆਂ ਹਨ।

ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ

ਇਹ ਪ੍ਰਕਿਰਿਆ ਸੈੱਲ-ਮੁਕਤ ਕ੍ਰੋਮੈਟਿਨ ਕਣਾਂ ਨੂੰ ਸਰਕੂਲੇਸ਼ਨ ਵਿੱਚ ਛੱਡਣ ਤੋਂ ਰੋਕਦੀ ਹੈ ਅਤੇ ਕੈਂਸਰ ਸੈੱਲਾਂ ਦੀ ਗਤੀ ਨੂੰ ਰੋਕਦੀ ਹੈ। ਇਸ ਪ੍ਰਕਿਰਿਆ ਨੂੰ ਮੈਟਾਸਟੈਸਿਸ ਕਿਹਾ ਜਾਂਦਾ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਗੋਲੀ ਪੈਨਕ੍ਰੀਅਸ, ਫੇਫੜਿਆਂ ਅਤੇ ਮੂੰਹ ਦੇ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਕੈਂਸਰ ਦੇ ਵਿਰੁੱਧ ਪ੍ਰਭਾਵਸ਼ਾਲੀ ਹੋਵੇਗੀ। ਡਾਕਟਰ ਫਿਲਹਾਲ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਤੋਂ ਮਨਜ਼ੂਰੀ ਦੀ ਉਡੀਕ ਕਰ ਰਹੇ ਹਨ। ਇੱਕ ਵਾਰ ਮਨਜ਼ੂਰੀ ਮਿਲਣ ਤੋਂ ਬਾਅਦ, ਟੈਬਲੇਟ ਦੇ ਜੂਨ-ਜੁਲਾਈ ਤੱਕ ਬਾਜ਼ਾਰ ਵਿੱਚ ਉਪਲਬਧ ਹੋਣ ਦੀ ਉਮੀਦ ਹੈ। ਟੈਬਲੇਟ ਦੀ ਅਨੁਮਾਨਿਤ ਕੀਮਤ ਸਿਰਫ 100 ਰੁਪਏ ਹੈ, ਜਿਸ ਨਾਲ ਇਹ ਹਰ ਕਿਸੇ ਲਈ ਆਸਾਨੀ ਨਾਲ ਉਪਲਬਧ ਹੈ। ਡਾਕਟਰ ਬਡਵੇ ਨੇ ਕਿਹਾ, "ਹਾਲਾਂਕਿ ਇਲਾਜ ਦਾ ਬਜਟ ਲੱਖਾਂ ਤੋਂ ਕਰੋੜਾਂ ਤੱਕ ਹੈ, ਪਰ ਇਹ ਗੋਲੀ ਹਰ ਥਾਂ ਸਿਰਫ਼ 100 ਰੁਪਏ ਵਿੱਚ ਉਪਲਬਧ ਹੋਵੇਗੀ।"

ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News