ਤਾਂਤਰਿਕ ਦਾ ਵਹਿਸ਼ੀਪੁਣਾ ! ਪ੍ਰੇਮੀ-ਪ੍ਰੇਮਿਕਾ ਨੂੰ ਗੂੰਦ ਨਾਲ ਜੋੜ ਕੇ ਕੀਤੇ ਕਈ ਵਾਰ, ਦਿੱਤੀ ਰੂਹ ਕੰਬਾਊ ਮੌਤ

Tuesday, Nov 22, 2022 - 12:04 AM (IST)

ਤਾਂਤਰਿਕ ਦਾ ਵਹਿਸ਼ੀਪੁਣਾ ! ਪ੍ਰੇਮੀ-ਪ੍ਰੇਮਿਕਾ ਨੂੰ ਗੂੰਦ ਨਾਲ ਜੋੜ ਕੇ ਕੀਤੇ ਕਈ ਵਾਰ, ਦਿੱਤੀ ਰੂਹ ਕੰਬਾਊ ਮੌਤ

ਉਦੇਪੁਰ (ਭਾਸ਼ਾ) : ਰਾਜਸਥਾਨ 'ਚ ਇਕ ਤਾਂਤਰਿਕ ਨੇ ਪ੍ਰੇਮੀ ਜੋੜੇ ਨੂੰ ਜੰਗਲ 'ਚ ਲਿਜਾ ਕੇ ਦਰਦਨਾਕ ਮੌਤ ਦਿੱਤੀ। ਤਾਂਤਰਿਕ ਨੇ ਸਰੀਰਕ ਸਬੰਧ ਬਣਾ ਰਹੇ ਜੋੜੇ ਉੱਪਰ ਗੂੰਦ ਪਾ ਕੇ ਉਨ੍ਹਾਂ 'ਤੇ ਚਾਕੂ ਤੇ ਪੱਥਰ ਨਾਲ ਕਈ ਵਾਰ ਕੀਤੇ ਤੇ ਉਨ੍ਹਾਂ ਦੀ ਲਾਸ਼ ਨਗਨ ਅਵਸਥਾ ਵਿਚ ਪੁਲਸ ਨੂੰ ਮਿਲੀ।

ਰਾਜਸਥਾਨ ਪੁਲਸ ਨੇ ਉਦੇਪੁਰ 'ਚ ਇਕ ਤਾਂਤਰਿਕ ਨੂੰ ਗ੍ਰਿਫ਼ਤਾਰ ਕਰ ਦੋਹਰੇ ਕਤਲਕਾਂਡ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਸ ਨੇ ਦੱਸਿਆ ਕਿ 18 ਨਵੰਬਰ ਨੂੰ ਗੋਗੁੰਦਾ ਥਾਣਾ ਖੇਤਰ ਦੇ ਅਧੀਨ ਕੇਲਾਬਾਵੜੀ ਦੇ ਜੰਗਲਾਂ 'ਚੋਂ ਇਕ ਸਰਕਾਰੀ ਅਧਿਆਪਕ ਅਤੇ ਉਸ ਦੀ ਮਹਿਲਾ ਦੋਸਤ ਦੀਆਂ ਨਗਨ ਅਵਸਥਾ ਵਿਚ ਲਾਸ਼ਾਂ ਮਿਲੀਆਂ ਸਨ। ਉਦੈਪੁਰ ਦੇ ਐੱਸ. ਪੀ. ਵਿਕਾਸ ਕੁਮਾਰ ਨੇ ਦੱਸਿਆ ਕਿ ਦੋਵੇਂ ਵਿਆਹੇ ਹੋਏ ਸਨ ਅਤੇ ਮਾਮਲਾ ਪ੍ਰੇਮ ਪ੍ਰਸੰਗ ਦਾ ਲੱਗ ਰਿਹਾ ਸੀ। ਲਾਸ਼ਾਂ ਦੀ ਬਰਾਮਦਗੀ ਤੋਂ ਬਾਅਦ ਪੁਲਸ ਨੇ ਕਰੀਬ 50 ਥਾਵਾਂ ਦੇ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲਿਆ ਅਤੇ 200 ਲੋਕਾਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਮਿਲੇ ਸਬੂਤਾਂ ਦੇ ਆਧਾਰ 'ਤੇ ਸ਼ੱਕੀ ਤਾਂਤਰਿਕ ਭਲੇਸ਼ ਕੁਮਾਰ ਨੂੰ ਹਿਰਾਸਤ 'ਚ ਲੈ ਲਿਆ ਗਿਆ, ਜਿਸ ਨੇ ਪੁੱਛਗਿੱਛ ਦੌਰਾਨ ਕਤਲ ਦਾ ਗੁਨਾਹ ਕਬੂਲ ਕਰ ਲਿਆ। ਉਨ੍ਹਾਂ ਦੱਸਿਆ ਕਿ ਤਾਂਤਰਿਕ ਪਿਛਲੇ 7-8 ਸਾਲਾਂ ਤੋਂ ਭਾਦਵੀ ਗੁੜਾ ਸਥਿਤ ਇੱਛਾਪੂਰਨ ਸ਼ੇਸ਼ਨਾਗ ਭਾਵਜੀ ਮੰਦਰ 'ਚ ਰਹਿ ਕੇ ਲੋਕਾਂ ਨੂੰ ਦੁੱਖ ਦੂਰ ਕਰਨ ਲਈ ਤਾਵੀਜ਼ ਤਿਆਰ ਕਰ ਕੇ ਦਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਨਵ-ਵਿਆਹੇ ਜੋੜੇ ਦੇ ਇਸ ਕੰਮ ਦੇ ਹਰ ਪਾਸੇ ਹੋ ਰਹੇ ਚਰਚੇ, ਭਾਰਤੀ ਫ਼ੌਜ ਨੇ ਵੀ ਕੀਤਾ ਟਵੀਟ

ਪੁਲਸ ਸੁਪਰਡੰਟ ਨੇ ਦੱਸਿਆ ਕਿ ਮ੍ਰਿਤਕ ਸੋਨੂੰ ਕੰਵਰ ਦੇ ਪਰਿਵਾਰਕ ਮੈਂਬਰ ਅਤੇ ਮ੍ਰਿਤਕ ਰਾਹੁਲ ਮੀਨਾ ਵੀ ਇਸ ਮੰਦਰ ਦੇ ਦਰਸ਼ਨਾਂ ਲਈ ਆਉਂਦੇ ਸਨ ਅਤੇ ਇੱਥੇ ਹੀ ਰਾਹੁਲ ਅਤੇ ਸੋਨੂੰ ਕੰਵਰ ਦੀ ਦੋਸਤੀ ਹੋ ਗਈ ਸੀ। ਰਾਹੁਲ ਆਪਣੀ ਪਤਨੀ ਨਾਲ ਝਗੜਾ ਕਰਦਾ ਰਹਿੰਦਾ ਸੀ।  ਰਾਹੁਲ ਦੀ ਪਤਨੀ ਨੇ ਇਕ ਤਾਂਤਰਿਕ ਤੋਂ ਮਦਦ ਮੰਗੀ ਤਾਂ ਤਾਂਤਰਿਕ ਨੇ ਉਸ ਨੂੰ ਸੋਨੂੰ ਕੰਵਰ ਦੇ ਰਿਸ਼ਤੇ ਬਾਰੇ ਦੱਸਿਆ। ਜਦੋਂ ਰਾਹੁਲ ਅਤੇ ਸੋਨੂੰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਤਾਂਤਰਿਕ ਨਾਲ ਗੁੱਸੇ 'ਚ ਆ ਗਏ ਅਤੇ ਉਸ ਨੂੰ ਬਦਨਾਮ ਕਰਨ ਦੀ ਧਮਕੀ ਦਿੱਤੀ। ਉਸ ਨੇ ਦੱਸਿਆ ਕਿ ਸ਼ਰਧਾਲੂਆਂ ਵਿਚਾਲੇ ਬਣਾਇਆ ਨਾਂ ਅਤੇ ਪਛਾਣ ਖਰਾਬ ਹੋਣ ਦੇ ਡਰੋਂ ਤਾਂਤਰਿਕ ਨੇ ਦੋਵਾਂ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚੀ। ਉਸ ਨੇ ਬਾਜ਼ਾਰ 'ਚੋਂ 50 ਦੇ ਕਰੀਬ ਫੈਵੀਕਵਿਕ ਇਕੱਠੀਆਂ ਕਰ ਲਈਆਂ। 15 ਨਵੰਬਰ ਦੀ ਸ਼ਾਮ ਨੂੰ ਤਾਂਤਰਿਕ ਰਾਹੁਲ ਅਤੇ ਸੋਨੂੰ ਨੂੰ ਬੁਲਾ ਕੇ ਸੁੰਨਸਾਨ ਜਗ੍ਹਾ 'ਤੇ ਲੈ ਗਿਆ। ਪੁਲਸ ਮੁਤਾਬਕ ਮੌਕੇ ’ਤੇ ਜਦੋਂ ਦੋਵੇਂ ਸਰੀਰਕ ਸਬੰਧ ਬਣਾ ਰਹੇ ਸਨ ਤਾਂ ਉਹ ਦੂਜੇ ਪਾਸੇ ਚਲਾ ਗਿਆ ਅਤੇ ਫਿਰ ਇਸ ਦੌਰਾਨ ਉਸ ਨੇ ਦੋਵਾਂ ’ਤੇ ਫੇਵਿਕਵਿਕ ਦੀ ਬੋਤਲ ਉਲਟਾ ਦਿੱਤੀ। ਉਸ ਤੋਂ ਬਾਅਦ ਦੋਵਾਂ ਨੂੰ ਚਾਕੂ ਅਤੇ ਪੱਥਰ ਨਾਲ ਮਾਰ-ਮਾਰ ਕੇ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ 18 ਨਵੰਬਰ ਨੂੰ ਮਿਲੀਆਂ ਸਨ। ਤਾਂਤਰਿਕ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News