ਅੱਲ੍ਹੜ ਕੁੜੀ ਨਾਲ ਜਬਰ-ਜ਼ਨਾਹ ਦੇ ਦੋਸ਼ ਹੇਠ ਤਾਂਤਰਿਕ ਗ੍ਰਿਫ਼ਤਾਰ
Tuesday, May 12, 2026 - 09:06 PM (IST)
ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲੇ ’ਚ ਇਕ ਤਾਂਤਰਿਕ ਨੂੰ 15 ਸਾਲ ਦੀ ਇਕ ਅੱਲ੍ਹੜ ਕੁੜੀ ਨਾਲ ਉਸ ਦੇ ਘਰੋਂ ‘ਬੁਰਾਈਆਂ’ ਨੂੰ ਭਜਾਉਣ ਲਈ ਇਕ ਰਸਮ ਕਰਨ ਦੇ ਬਹਾਨੇ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਕਿਹਾ ਕਿ ਅੰਬਰਨਾਥ ਦੇ ਰਹਿਣ ਵਾਲੇ ਸ਼ਾਹਿਦ ਮੁਹੰਮਦ ਵਾਹਿਦ ਸ਼ੇਖ (78) ਨੂੰ ਪਿਛਲੇ ਹਫ਼ਤੇ ਹੋਈ ਇਸ ਘਟਨਾ ਸਬੰਧੀ ਸੋਮਵਾਰ ਗ੍ਰਿਫ਼ਤਾਰ ਕੀਤਾ ਗਿਆ।
ਪੁਲਸ ਅਨੁਸਾਰ ਮੁਲਜ਼ਮ ਪੀੜਤ ਕੁੜੀ ਦੇ ਪਰਿਵਾਰ ਨੂੰ ਜਾਣਦਾ ਸੀ ਤੇ ਉਸ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਯਕੀਨ ਦੁਆਇਆ ਸੀ ਕਿ ਉਨ੍ਹਾਂ ਦੇ ਘਰ ’ਚ ਬੁਰੀਆਂ ਆਤਮਾਵਾਂ ਦਾ ਵਾਸ ਹੈ।
ਮੁਲਜ਼ਮ ਘਰ ਨੂੰ ਸ਼ੁੱਧ ਕਰਨ ਲਈ ਕੋਈ ਰਸਮ ਕਰਨ ਦੇ ਬਹਾਨੇ ਉਨ੍ਹਾਂ ਦੇ ਘਰ ਅਾਇਆ। ਇਸ ਦੌਰਾਨ ਉਸ ਨੇ 2 ਤੇ 6 ਮਈ ਨੂੰ ਕੁੜੀ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ। ਉਸ ਨੂੰ 13 ਮਈ ਤੱਕ ਪੁਲਸ ਹਿਰਾਸਤ ’ਚ ਭੇਜ ਦਿੱਤਾ ਗਿਅਾ ਹੈ।
