‘ਤਾਂਡਵ’ ਵੈੱਬ ਸੀਰੀਜ਼ ਵਿਵਾਦ-ਅਪਰਣਾ ਪੁਰੋਹਿਤ ਨੇ ਦਰਜ ਕਰਵਾਇਆ ਬਿਆਨ
Wednesday, Feb 24, 2021 - 04:17 PM (IST)
ਲਖਨਊ (ਭਾਸ਼ਾ) : ਵਿਵਾਦਗ੍ਰਸਤ ਵੈੱਬ ਸੀਰੀਜ਼ ‘ਤਾਂਡਵ’ ’ਚ ਹਿੰਦੂ ਦੇਵੀ-ਦੇਵਤਿਆਂ ਪ੍ਰਤੀ ਕਥਿਤ ਇਤਰਾਜ਼ਯੋਗ ਸਮੱਗਰੀ ਪਾਏ ਜਾਣ ਦੇ ਦੋਸ਼ ’ਚ ਦਰਜ ਮੁਕੱਦਮੇ ਦੇ ਸਬੰਧ ’ਚ ਐਮੇਜ਼ਾਨ ਪ੍ਰਾਈਮ ਵੀਡੀਓਜ਼ ਇੰਡੀਆ ਓਰਿਜਨਲਸ ਦੀ ਮੁਖੀ ਅਪਰਣਾ ਪੁਰੋਹਿਤ ਨੇ ਲਖਨਊ ਦੀ ਹਜ਼ਰਤਗੰਜ ਕੋਤਵਾਲੀ ’ਚ ਆਪਣਾ ਬਿਆਨ ਦਰਜ ਕਰਵਾਇਆ। ਡੀ. ਸੀ. ਪੀ. ਸੋਮੇਨ ਬਰਮਾ ਨੇ ਦੱਸਿਆ ਕਿ ਅਪਰਣਾ ਨੇ ਅਦਾਲਤ ਦੇ ਨਿਰਦੇਸ਼ ਦੀ ਪਾਲਣਾ ਕਰਦੇ ਹੋਏ ਹਜ਼ਰਤਗੰਜ ਕੋਤਵਾਲੀ ’ਚ ਬਿਆਨ ਦਰਜ ਕਰਵਾਇਆ ਹੈ। ਉਨ੍ਹਾਂ ਨਾਲ ਕੁਝ ਸਵਾਲ-ਜਵਾਬ ਕੀਤੇ ਗਏ ਹਨ। ਲੋੜ ਪੈਣ ’ਤੇ ਉਨ੍ਹਾਂ ਨੂੰ ਮੁੜ ਸੱਦਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਲਾਹਾਬਾਦ ਹਾਈਕੋਰਟ ਨੇ ਇਸ ਮਹੀਨੇ ਦੇ ਸ਼ੁਰੂ ’ਚ ਹੁਕਮ ਦਿੱਤਾ ਸੀ ਕਿ ਐਮੇਜ਼ਾਨ ਪ੍ਰਾਈਮ ਵੀਡੀਓਜ਼ ਇੰਡੀਆ ਓਰਿਜਨਲਸ ਦੀ ਮੁਖੀ ਅਪਰਣਾ ਪੁਰੋਹਿਤ ਵਿਰੁੱਧ ਕੋਈ ਸਜ਼ਾ ਯੋਗ ਕਾਰਵਾਈ ਨਾ ਕੀਤੀ ਜਾਵੇ।
ਇਹ ਵੀ ਪੜ੍ਹੋ : ਸਕੱਤਰ ਐਜੂਕੇਸ਼ਨ ਦੀ ਸਖ਼ਤੀ : ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਕਰਵਾਉਣੀ ਹੋਵੇਗੀ ਕੋਵਿਡ-19 ਜਾਂਚ
ਜ਼ਿਕਰਯੋਗ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆ 'ਤਾਂਡਵ' ਸੀਰੀਜ਼ ਦੇ ਨਿਰਮਾਤਾ ਹਿਮਾਂਸ਼ੀ ਮਹਿਰਾ, ਐਮਾਜ਼ਾਨ ਪ੍ਰਾਈਮ ਵੀਡੀਓ ਤੇ ਜੀਸ਼ਾਨ ਅਯੂਬ ਖ਼ਿਲਾਫ਼ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਐਫ. ਆਈ. ਆਰ. ਦਰਜ ਕਰਾਈਆਂ ਗਈਆਂ ਸੀ, ਜਿਸ ਤੋਂ ਬਾਅਦ ਯੂਪੀ ਪੁਲਸ ਦੇ ਕੁਝ ਅਧਿਕਾਰੀ ਵੀ ਜਾਂਚ ਲਈ ਮੁੰਬਈ ਪਹੁੰਚੇ ਸੀ। ਇਥੋਂ ਤੱਕ ਕਿ ਮੇਕਰਸ ਨੇ ਉਨ੍ਹਾਂ ਵਿਵਾਦਤ ਸੀਨ ਨੂੰ ਵੀ ਹੱਟਾ ਦਿੱਤਾ ਸੀ ਪਰ ਮੇਕਰਸ ਦੀਆਂ ਮੁਸ਼ਕਲਾਂ ਖ਼ਤਮ ਨਹੀਂ ਹੋਈਆਂ। ਸੁਪਰੀਮ ਕੋਰਟ ਨੇ ਵੀ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਵੈੱਬ ਸੀਰੀਜ਼ ਦੇ ਨਿਰਮਾਤਾਵਾਂ 'ਤੇ ਭਗਵਾਨ ਰਾਮ, ਨਾਰਦ ਤੇ ਸ਼ਿਵ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ। 'ਤਾਂਡਵ' ਦੇ ਵਿਵਾਦ ਦੇ ਵਿਚਕਾਰ ਵੈੱਬ ਸੀਰੀਜ਼ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਮੁਆਫ਼ੀ ਮੰਗ ਲਈ ਹੈ। ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਜਾਰੀ ਕੀਤੀ ਗਈ ਸੀਰੀਜ਼ 'ਚ ਕਥਿਤ ਤੌਰ 'ਤੇ ਇਤਰਾਜ਼ਯੋਗ ਢੰਗ ਨਾਲ ਹਿੰਦੂ ਦੇਵੀ ਦੇਵਤਿਆਂ ਨੂੰ ਦਰਸਾਉਣ ਲਈ ਅਲੋਚਨਾ ਕੀਤੀ ਗਈ ਸੀ।
ਇਹ ਵੀ ਪੜ੍ਹੋ : ‘ਅੰਦੋਲਨ ਕਰ ਰਹੇ ਪੰਜਾਬ ਦੇ 2 ਕਿਸਾਨਾਂ ਦੀ ਮੌਤ’
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ