ਪਲੇਟਫਾਰਮ ''ਤੇ ਸ਼ਰੇਆਮ ਲੜਕੀ ਨਾਲ ਹੋਈ ਛੇੜਛਾੜ, ਦੇਖਦੇ ਰਹੇ ਲੋਕ (ਵੀਡੀਓ)
Friday, Feb 23, 2018 - 11:08 AM (IST)

ਮੁੰਬਈ— ਇੱਥੋਂ ਦੇ ਤੁਰਭੇ ਰੇਲਵੇ ਸਟੇਸ਼ਨ 'ਚ ਇਕ ਮਹਿਲਾ ਯਾਤਰੀ ਨੂੰ ਛੇੜਨ ਅਤੇ ਜ਼ਬਰਨ ਕਿੱਸ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲੜਕੀ ਉਸ ਸਮੇਂ ਘੰਸੋਲੀ ਜਾਣ ਲਈ ਲੋਕਲ ਟਰੇਨ ਦਾ ਇੰਤਜ਼ਾਰ ਕਰ ਰਹੀ ਸੀ, ਜਦੋਂ 43 ਸਾਲਾ ਇਕ ਵਿਅਕਤੀ ਨੇ ਪਿੱਛਿਓਂ ਆ ਕੇ ਉਸ ਨੂੰ ਜ਼ਬਰਨ ਕਿੱਸ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦਾ ਸੀ.ਸੀ.ਟੀ.ਵੀ. ਫੁਟੇਜ ਵੀ ਜਾਰੀ ਹੋਇਆ ਹੈ। ਇਸ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਲੜਕੀ ਟਰੇਨ ਦਾ ਇੰਤਜ਼ਾਰ ਕਰਨ ਲਈ ਪਲੇਟਫਾਰਮ ਵੱਲ ਜਾ ਰਹੀ ਸੀ, ਉਦੋਂ ਪਿੱਛਿਓਂ ਆਏ ਦੋਸ਼ੀ ਨੇ ਉਸ ਦੇ ਨੇੜੇ ਜਾ ਕੇ ਜ਼ਬਰਨ ਕਿੱਸ ਕੀਤਾ। ਲੜਕੀ ਨੇ ਉਸ ਨੂੰ ਧੱਕਾ ਦੇ ਕੇ ਖੁਦ ਨੂੰ ਛੁਡਾਇਆ ਅਤੇ ਆਪਣੇ ਨਾਲ ਹੋਈ ਵਾਰਦਾਤ ਨਾਲ ਹੈਰਾਨ ਰਹਿ ਗਈ। ਪੁਲਸ ਨੇ ਦੋਸ਼ੀ ਦੀ ਪਛਾਣ ਨਰੇਸ਼ ਕੇ ਜੋਸ਼ੀ ਦੇ ਰੂਪ 'ਚ ਕੀਤੀ ਹੈ। ਘਟਨਾ ਵੀਰਵਾਰ ਦੀ ਸਵੇਰ ਕਰੀਬ 11.30 ਵਜੇ ਦੀ ਹੈ। ਉਸ ਸਮੇਂ ਡਿਊਟੀ 'ਤੇ ਤਾਇਨਾਤ ਆਰ.ਪੀ.ਐੱਫ. ਦੀ ਟੀਮ ਨੇ ਸੀ.ਸੀ.ਟੀ.ਵੀ. ਕੈਮਰੇ ਤੋਂ ਫੁਟੇਜ ਦੇਖ ਕੇ ਮਿੰਟਾਂ 'ਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਕਾਂਸਟੇਬਲ ਪਹਿਲਾਂ ਪੀੜਤਾ ਕੋਲ ਗਏ, ਉਸ ਤੋਂ ਬਾਅਦ ਉਸ ਦੇ ਦੱਸੇ ਗਏ ਰਸਤੇ 'ਤੇ ਦੋਸ਼ੀ ਦਾ ਪਿੱਛਾ ਕੀਤਾ ਅਤੇ ਉਸ ਨੂੰ ਪਲੇਟਫਾਰਮ ਨੰਬਰ 02/03 ਕੋਲ ਸਬ-ਵੇਅ ਤੋਂ ਗ੍ਰਿਫਤਾਰ ਕੀਤਾ।
#WATCH: Girl molested at Turbhe railway station in Navi Mumbai yesterday; accused has been arrested after complaint #Maharashtra pic.twitter.com/kwUfFhCZZG
— ANI (@ANI) February 23, 2018
ਹਾਲਾਂਕਿ ਔਰਤ ਨਾਲ ਹੋਈ ਵਾਰਦਾਤ ਤੋਂ ਬਾਅਦ ਸਟੇਸ਼ਨ 'ਤੇ ਬੈਠੇ ਹੋਰ ਯਾਤਰੀਆਂ 'ਚੋਂ ਕਿਸੇ ਨੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ। ਲੋਕ ਚੁੱਪਚਾਪ ਬੈਠੇ ਰਹੇ ਅਤੇ ਦੋਸ਼ੀ ਉੱਥੋਂ ਦੌੜ ਗਿਆ। ਪੁਲਸ ਨੇ ਦੱਸਿਆ ਕਿ ਆਰ.ਪੀ.ਐੱਫ. ਆਫ਼ਿਸ ਦੀ ਟੀਮ ਦੀ ਪੁੱਛ-ਗਿੱਛ 'ਚ ਦੋਸ਼ੀ ਨੇ ਆਪਣਾ ਅਪਰਾਧ ਸਵੀਕਾਰ ਕੀਤਾ। ਇਸ ਤੋਂ ਬਾਅਦ ਕਾਨੂੰਨੀ ਕਾਰਵਾਈ ਲਈ ਉਸ ਨੂੰ ਵਾਸ਼ੀ ਜੀ.ਆਰ.ਪੀ. ਦੇ ਹਵਾਲੇ ਕਰ ਦਿੱਤਾ ਗਿਆ। ਵਾਸ਼ੀ ਜੀ.ਆਰ.ਪੀ. ਇੰਸਪੈਕਟਰ ਕ੍ਰਿਸ਼ਨ ਕਦਮ ਨੇ ਦੱਸਿਆ,''ਅਸੀਂ ਦੋਸ਼ੀ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 354 ਏ (ਯੌਨ ਉਤਪੀੜਨ) ਦੇ ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਇਸ ਦੀ ਜਾਂਚ ਕਰਾਂਗੇ।'' ਇਸ ਦੌਰਾਨ ਆਰ.ਪੀ.ਐੱਫ. ਸਟਾਫ ਦੀ ਸਰਗਰਮੀ ਅਤੇ ਤੁਰੰਤ ਕਾਰਵਾਈ ਲਈ ਤਾਰੀਫ ਵੀ ਹੋਈ।