ਤਾਮਿਲਨਾਡੂ : ਬਾਰਸ਼ ਲਈ ਹੋ ਰਹੀ ਪੂਜਾ, ਮੰਦਰਾਂ ''ਚ ਹੀ ਪਾਣੀ ਦੀ ਕਿੱਲਤ

06/18/2019 2:00:08 PM

ਚੇਨਈ— ਤਾਮਿਲਨਾਡੂ ਸਮੇਤ ਦੇਸ਼ ਭਰ 'ਚ ਬਾਰਸ਼ ਦੇ ਦੇਵਤਾ ਨੂੰ ਖੁਸ਼ ਕਰਨ ਲਈ ਯੱਗ ਅਤੇ ਪੂਜਾ ਹੋ ਰਹੀ ਹੈ ਪਰ ਖੁਦ ਤਾਮਿਲਨਾਡੂ ਦੇ ਹੀ ਕਈ ਮੰਦਰ ਪਾਣੀ ਦੀ ਭਾਰੀ ਕਿੱਲਤ ਨਾਲ ਜੂਝ ਰਹੇ ਹਨ। ਰਾਜ ਦੇ ਜ਼ਿਆਦਾਤਰ ਵੱਡੇ ਸ਼ਿਵ ਮੰਦਰਾਂ 'ਚ ਦਿਨ 'ਚ 5 ਵਾਰ ਜਲ ਅਭਿਸ਼ੇਕ ਅਤੇ 6 ਵਾਰ ਪੂਜਾ ਹੁੰਦੀ ਹੈ, ਜਿਸ ਲਈ ਖੂਹ ਅਤੇ ਬੋਰਵੈੱਲ 'ਚੋਂ ਪਾਣੀ ਮੰਗਵਾਇਆ ਜਾਂਦਾ ਸੀ ਪਰ ਹੁਣ ਪਾਣੀ ਦੀ ਕਿੱਲਤ ਨੂੰ ਦੇਖਦੇ ਹੋਏ ਇਨ੍ਹਾਂ ਮੰਦਰਾਂ ਨੂੰ ਪਾਣੀ ਬਚਾ-ਬਚਾ ਕੇ ਖਰਚ ਕਰਨ ਲਈ ਕਿਹਾ ਗਿਆ ਹੈ।

ਮੰਦਰ ਦੇ ਤਾਲਾਬ ਭਰਨ ਲਈ ਬਾਰਸ਼ ਦਾ ਇੰਤਜ਼ਾਰ
ਚੈਰੀਟੇਬਲ ਵਰਕ ਡਿਪਾਰਟਮੈਂਟ ਦੇ ਇਕ ਅਧਿਕਾਰੀ ਨੇ ਦੱਸਿਆ,''ਅਸੀਂ ਆਪਣੀ ਲਈ ਪੂਰੀ ਤਰ੍ਹਾਂ ਬੋਰਵੈੱਲ 'ਤੇ ਨਿਰਭਰ ਰਹਿੰਦੇ ਹਾਂ। ਹਾਲੇ ਤੱਕ ਤਾਂ ਇਨ੍ਹਾਂ ਬੋਰਵੈੱਲ ਤੋਂ ਪਾਣੀ ਆ ਰਿਹਾ ਹੈ ਪਰ ਬੀਤੇ ਕੁਝ ਦਿਨਾਂ 'ਚ ਪ੍ਰੈਸ਼ਰ ਕਾਫੀ ਘੱਟ ਹੋਇਆ ਹੈ, ਜੋ ਅਸਲੀ ਚਿੰਤਾ ਦਾ ਕਾਰਨ ਹੈ।'' ਇਹ ਹਾਲ ਰਾਜ ਦੇ ਜ਼ਿਆਦਾਤਰ ਮੰਦਰਾਂ ਦਾ ਹੈ। ਸੈਦਾਪੇਟ ਦੇ ਇਕ ਮੰਦਰ ਦੇ ਅਧਿਕਾਰੀ ਨੇ ਦੱਸਿਆ,''ਸਾਡੇ ਕੋਲ ਟੈਂਕ 'ਚ ਬਹੁਤ ਘੱਟ ਮਾਤਰਾ 'ਚ ਪਾਣੀ ਬਚਿਆ ਹੈ। ਹਾਲਾਂਕਿ ਪੂਜਾ ਲਈ ਪਾਣੀ ਬੋਰਵੈੱਲ ਤੋਂ ਹੀ ਲਿਆ ਜਾਂਦਾ ਹੈ। ਸਾਡੀ ਰੋਜ਼ ਦੀ ਪੂਜਾ ਅਤੇ ਅਭਿਸ਼ੇਕ ਤਾਂ ਠੀਕ ਢੰਗ ਨਾਲ ਹੋ ਜਾਂਦੇ ਹਨ ਪਰ ਮੰਦਰ 'ਚ ਬਣੇ ਤਾਲਾਬ ਨੂੰ ਭਰਨ ਲਈ ਅਸੀਂ ਬਾਰਸ਼ ਦਾ ਇੰਤਜ਼ਾਰ ਕਰ ਰਹੇ ਹਨ।''

ਜਲ ਅਭਿਸ਼ੇਕ ਲਈ ਇਸਤੇਮਾਲ ਹੁੰਦਾ ਬੋਰਵੈੱਲ ਦਾ ਪਾਣੀ
ਇਕ ਸਮਾਂ ਸੀ ਜਦੋਂ ਵੱਡੇ-ਵੱਡੇ ਪਾਣੀ ਦੇ ਟੈਂਕਰਾਂ ਰਾਹੀਂ ਮੰਦਰਾਂ ਦੇ ਤਾਲਾਬਾਂ ਅਤੇ ਖੂਹਾਂ ਨੂੰ ਭਰਿਆ ਜਾਂਦਾ ਸੀ ਪਰ ਪਾਣੀ ਦੀ ਕਿੱਲਤ ਦਰਮਿਆਨ ਇਨ੍ਹਾਂ ਟੈਂਕਰਾਂ ਦੀ ਬਾਕੀ ਜਗ੍ਹਾ ਡਿਮਾਂਡ ਵਧ ਗਈ ਹੈ। ਚੈਰੀਟੇਬਲ ਵਰਕ ਡਿਪਾਰਟਮੈਂਟ ਦੇ ਇਕ ਅਧਿਕਾਰੀ ਨੇ ਦੱਸਿਆ,''ਮੌਜੂਦਾ ਸਮੇਂ ਮੰਦਰ 'ਚ ਰੋਜ਼ਾਨਾ ਦੇ ਕੰਮਕਾਰ ਅਤੇ ਜਲ ਅਭਿਸ਼ੇਕ ਲਈ ਪਾਣੀ ਦੀ ਲੋੜ ਪੈਂਦੀ ਹੈ। ਬਾਕੀ ਜ਼ਰੂਰਤਾਂ ਲਈ ਤਾਂ ਅਸੀਂ ਪਾਣੀ ਬਾਹਰੋਂ ਮੰਗਵਾ ਲੈਂਦੇ ਹਨ ਪਰ ਜਲ ਅਭਿਸ਼ੇਕ ਬੋਰਵੈੱਲ ਦੇ ਪਾਣੀ ਨਾਲ ਹੀ ਕੀਤਾ ਜਾਂਦਾ ਹੈ। ਪਿਛਲੇ ਮਹੀਨੇ ਵਿਭਾਗ ਨੇ ਮੰਦਰਾਂ ਤੋਂ ਵਰੁਣ ਦੇਵਤਾ ਦੀ ਪੂਜਾ ਕਰਨ ਲਈ ਕਿਹਾ ਸੀ। ਵਿਭਾਗ ਨੇ ਇਸ ਲਈ ਬਾਕਾਇਦਾ ਇਕ ਸਰਕੁਲਰ ਜਾਰੀ ਕਰ ਕੇ ਸਾਰੇ ਪ੍ਰਮੁੱਖ ਮੰਦਰਾਂ ਨੂੰ ਵਿਸ਼ੇਸ਼ ਪੂਜਾ ਆਯੋਜਿਤ ਕਰਵਾਉਣ ਦਾ ਨਿਰਦੇਸ਼ ਦਿੱਤਾ ਸੀ।


DIsha

Content Editor

Related News