ਤਾਮਿਲਨਾਡੂ ''ਚ ਸੁਖੋਈ ਦੀ ਤਾਇਨਾਤੀ, ਰਾਵਤ ਬੋਲੇ- ਕਿਸੇ ਵੀ ਐਕਸ਼ਨ ਲਈ ਤਿਆਰ

Monday, Jan 20, 2020 - 03:46 PM (IST)

ਤਾਮਿਲਨਾਡੂ ''ਚ ਸੁਖੋਈ ਦੀ ਤਾਇਨਾਤੀ, ਰਾਵਤ ਬੋਲੇ- ਕਿਸੇ ਵੀ ਐਕਸ਼ਨ ਲਈ ਤਿਆਰ

ਚੇਨਈ— ਦੱਖਣੀ ਭਾਰਤ ਦੇ ਤੱਟਵਰਤੀ ਇਲਾਕਿਆਂ 'ਚ ਤਕਨੀਕੀ ਮੋਰਚੇ 'ਤੇ ਮਜ਼ਬੂਤੀ ਲਈ ਭਾਰਤੀ ਹਵਾਈ ਫੌਜ ਨੇ ਇੱਥੇ ਆਪਣੇ ਘਾਤਕ ਫਾਈਟਰ ਜੈੱਟ ਸੁਖੋਈ-30 ਦੀ ਤਾਇਨਾਤੀ ਕਰ ਦਿੱਤੀ ਹੈ। ਤਾਮਿਲਨਾਡੂ ਦੇ ਤੰਜਾਵੁਰ ਏਅਰਬੇਸ 'ਤੇ ਸੋਮਵਾਰ ਨੂੰ ਏਅਰਫੋਰਸ ਵਲੋਂ ਸੁਖੋਈ-30 ਦੀ 222 ਟਾਈਗਰ ਸ਼ਾਰਕ ਸਕੁਐਰਡਨ ਦੀ ਤਾਇਨਾਤੀ ਕੀਤੀ ਗਈ ਹੈ। ਇਸ ਖਾਸ ਸਮਾਰੋਹ ਦੌਰਾਨ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ, ਏਅਰਫੋਰਸ ਚੀਫ ਆਰ.ਕੇ.ਐੱਸ. ਭਦੌਰੀਆ ਸਮੇਤ ਕਈ ਵੱਡੇ ਅਧਿਕਾਰੀ ਮੌਜੂਦ ਰਹੇ। ਤੰਜਾਵੁਰ 'ਚ ਤਾਇਨਾਤ ਸੁਖੋਈ ਫਾਈਟਰ ਜੈੱਟ ਬੇਹੱਦ ਘਾਤਕ ਬ੍ਰਹਮੋਸ ਮਿਜ਼ਾਈਲ ਨਾਲ ਲੈੱਸ ਹਨ।PunjabKesari
ਰਾਵਤ ਨੇ ਮੀਡੀਆ ਨੂੰ ਕੀਤਾ ਸੰਬੋਧਨ
ਤੰਜਾਵੁਰ 'ਚ ਸੁਖੋਈ ਦੀ ਤਾਇਨਾਤੀ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੀ.ਡੀ.ਐੱਸ. ਰਾਵਤ ਨੇ ਕਿਹਾ ਕਿ ਦੇਸ਼ ਦੇ ਸਾਰੇ ਡਿਫੈਂਸ ਸਰਵਿਸੇਜ਼ ਨੂੰ ਕਿਸੇ ਵੀ ਐਕਸ਼ਨ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ ਕਿਸੇ ਵੀ ਸਥਿਤੀ ਦਾ ਮੁੜ ਅਨੁਮਾਨ ਲਗਾਉਣਾ ਕਠਿਨ ਹੈ ਪਰ ਅਸੀਂ ਖੁਦ ਦੇ ਸਾਹਮਣੇ ਆਉਣ ਵਾਲੀ ਹਰ ਸਥਿਤੀ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ।
PunjabKesariਬ੍ਰਹਮੋਸ ਮਿਜ਼ਾਈਲ ਨਾਲ ਲੈੱਸ ਹੋਣਗੇ ਸੁਖੋਈ
ਉੱਥੇ ਹੀ ਏਅਰਫੋਰਸ ਚੀਫ ਆਰ.ਕੇ.ਐੱਸ. ਭਦੌਰੀਆ ਨੇ ਕਿਹਾ ਕਿ ਸੁਖੋਈ ਨੂੰ ਤੰਜਾਵੁਰ 'ਚ ਤਾਇਨਾਤ ਕਰਨ ਦਾ ਫੈਸਲਾ ਇੱਥੋਂ ਦੇ ਤਕਨੀਕੀ ਮਹੱਤਵ ਨੂੰ ਦੇਖ ਕੇ ਲਿਆ ਗਿਆ ਹੈ। ਤੰਜਾਵੁਰ 'ਚ ਤਾਇਨਾਤ ਸੁਖੋਈ ਜਹਾਜ਼ ਬ੍ਰਹਮੋਸ ਮਿਜ਼ਾਈਲ ਨਾਲ ਲੈੱਸ ਹੋਣਗੇ।

ਤੰਜਾਵੁਰ ਦੇ ਇਸ ਏਅਰਫੋਰਸ ਸਟੇਸ਼ਨ ਦੀ ਸ਼ੁਰੂਆਤ 2013 'ਚ ਹੋਈ
ਤੰਜਾਵੁਰ ਦੇ ਇਸ ਏਅਰਫੋਰਸ ਸਟੇਸ਼ਨ ਦੀ ਸ਼ੁਰੂਆਤ 2013 'ਚ ਹੋਈ ਸੀ। ਇਸ ਮੋਰਚੇ 'ਤੇ ਸੁਖੋਈ ਦੀ ਤਾਇਨਾਤੀ ਨਾਲ ਭਾਰਤੀ ਹਵਾਈ ਫੌਜ ਦੱਖਣ ਭਾਰਤ ਦੇ ਤੱਟਵਰਤੀ ਇਲਾਕਿਆਂ ਨੂੰ ਸੁਰੱਖਿਆ ਦੇ ਲਿਹਾਜ ਨਾਲ ਹੋਰ ਮਜ਼ਬੂਤ ਬਣਾਉਣਾ ਚਾਹੁੰਦੀ ਹੈ। ਸੁਖੋਈ ਦੀ ਤਾਇਨਾਤੀ ਤੋਂ ਪਹਿਲਾਂ ਤਾਮਿਲਨਾਡੂ ਦੇ ਕੋਇੰਬਟੂਰ ਏਅਰਬੇਸ 'ਤੇ ਤੇਜਸ ਜਹਾਜ਼ਾਂ ਦਾ ਇਕ ਸਕੁਐਰਡਨ ਮੌਜੂਦ ਹੈ। ਅਜਿਹੇ 'ਚ ਤੰਜਾਵੁਰ 'ਚ ਸੁਖੋਈ ਦੇ ਬੇੜੇ 'ਚ ਮੌਜੂਦ ਹੋਣ ਨਾਲ ਦੱਖਣ ਭਾਰਤ 'ਚ ਹਿੰਦ ਮਹਾਸਾਗਰ, ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਨਾਲ ਲੱਗਣ ਵਾਲੇ ਤੱਟਵਰਤੀ ਇਲਾਕਿਆਂ ਦੀ ਸੁਰੱਖਿਆ ਹੋਰ ਮਜ਼ਬੂਤ ਹੋ ਸਕੇਗੀ।


author

DIsha

Content Editor

Related News