ਤਮਿਲਨਾਡੂ : ਚੂਹੇ ਗਟਕ ਗਏ ਸ਼ਰਾਬ ਦੀਆਂ 12 ਬੋਤਲਾਂ

Monday, Jul 05, 2021 - 10:32 PM (IST)

ਤਮਿਲਨਾਡੂ : ਚੂਹੇ ਗਟਕ ਗਏ ਸ਼ਰਾਬ ਦੀਆਂ 12 ਬੋਤਲਾਂ

ਉਧਗਮੰਡਲਮ (ਤਮਿਲਨਾਡੂ)-ਤਮਿਲਨਾਡੂ ਦੇ ਨੀਲਗਿਰੀ ਜ਼ਿਲੇ ਦੇ ਗੁਡਾਲੁਰ ਸ਼ਹਿਰ ’ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ’ਚ ਸਰਕਾਰੀ ਦੁਕਾਨ ’ਚ ਰੱਖੀ ਸ਼ਰਾਬ ਦੀਆਂ 12 ਬੋਤਲਾਂ ਨੂੰ ਚੂਹਿਆਂ ਨੇ ਖਾਲੀ ਕਰ ਦਿੱਤਾ। ਅਧਿਕਾਰਕ ਸੂਤਰਾਂ ਦੇ ਮੁਤਾਬਕ ਇਹ ਮਾਮਲਾ ਸੋਮਵਾਰ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਤਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ (ਟੀ. ਏ. ਐੱਸ. ਐੱਮ. ਏ. ਸੀ.) ਦੇ ਕਰਮਚਾਰੀਆਂ ਨੇ ਕਦਮਪੁਝਾ ਇਲਾਕੇ ’ਚ ਲਾਕਡਾਊਨ ਦੇ ਸਮੇਂ ਤੋਂ ਹੀ ਬੰਦ ਪਈ ਸ਼ਰਾਬ ਦੀ ਦੁਕਾਨ ਨੂੰ ਖੋਲ੍ਹਿਆ। 

 

ਇਹ ਖ਼ਬਰ ਪੜ੍ਹੋ- WIW v PAKW : ਸਟੇਫਨੀ ਨੇ ਰਚਿਆ ਇਤਿਹਾਸ, ਟੀ20 'ਚ ਹਾਸਲ ਕੀਤੀ ਇਹ ਉਪਲੱਬਧੀ


ਦੁਕਾਨ ਦੇ ਕਰਮਚਾਰੀਆਂ ਨੇ ਵੇਖਿਆ ਕਿ ਸ਼ਰਾਬ ਦੀਆਂ 12 ਬੋਤਲਾਂ ਦੇ ਢੱਕਣ ਖੁੱਲ੍ਹੇ ਹੋਏ ਸਨ ਅਤੇ ਬੋਤਲਾਂ ਪੂਰੀ ਤਰ੍ਹਾਂ ਖਾਲੀ ਹੋ ਚੁੱਕੀਆਂ ਸਨ। ਬੋਤਲਾਂ ’ਤੇ ਚੂਹਿਆਂ ਦੇ ਕੁਤਰਨ ਦੇ ਨਿਸ਼ਾਨ ਮੌਜੂਦ ਹਨ। ਇਸ ਘਟਨਾ ਦੀ ਜਾਣਕਾਰੀ ਮਿਲਣ ’ਤੇ ਟੀ. ਏ. ਐੱਸ. ਐੱਮ. ਏ. ਸੀ. ਦੇ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੁਕਾਨ ’ਚ ਮੌਜੂਦ ਚੂਹਿਆਂ ਨੇ ਇਹ ਕਾਰਨਾਮਾ ਕੀਤਾ ਹੈ।

ਇਹ ਖ਼ਬਰ ਪੜ੍ਹੋ- ਲਾਹਿੜੀ ਆਖਰੀ ਦੌਰ 'ਚ 68 ਦੇ ਸਕੋਰ ਨਾਲ ਸਾਂਝੇਤੌਰ 'ਤੇ 52ਵੇਂ ਸਥਾਨ 'ਤੇ ਰਹੇ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News