ਮਰੀਜ਼ ਦੇ ਬੇਟੇ ਨੇ ਡਾਕਟਰ ''ਤੇ ਕੀਤਾ ਚਾਕੂ ਨਾਲ ਹਮਲਾ

Wednesday, Nov 13, 2024 - 05:28 PM (IST)

ਮਰੀਜ਼ ਦੇ ਬੇਟੇ ਨੇ ਡਾਕਟਰ ''ਤੇ ਕੀਤਾ ਚਾਕੂ ਨਾਲ ਹਮਲਾ

ਚੇਨਈ (ਭਾਸ਼ਾ)- ਤਾਮਿਲਨਾਡੂ ਦੇ ਇਕ ਸਰਕਾਰੀ ਹਸਪਤਾਲ 'ਚ ਬੁੱਧਵਾਰ ਨੂੰ ਡਾਕਟਰ 'ਤੇ ਇਕ ਮਰੀਜ਼ ਦੇ ਬੇਟੇ ਨੇ ਚਾਕੂ ਨਾਲ ਕਈ ਵਾਰ ਹਮਲਾ ਕੀਤਾ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਹਸਪਤਾਲ 'ਚ ਆਪਣੀ ਮਾਂ ਦੇ ਇਲਾਜ ਦੇ ਸੰਬੰਧ 'ਚ ਸ਼ਿਕਾਇਤ ਕੀਤੀ ਸੀ। 

ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!

ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਦੋਸ਼ੀ ਦੀ ਮਾਂ ਪ੍ਰੇਮਾ ਦਾ ਇਸ ਸਾਲ ਮਈ ਤੋਂ ਨਵੰਬਰ ਤੱਕ ਕਲੈਗਨਾਰ ਮਲਟੀ-ਸਪੈਸ਼ਲਿਟੀ ਹਸਪਤਾਲ ਦੇ ਓਂਕੋਲਾਜੀ ਵਿਭਾਗ 'ਚ ਕੈਂਸਰ ਦਾ ਇਲਾਜ ਹੋਇਆ ਸੀ। ਜਦੋਂ ਉਸ ਦੀ ਮਾਂ ਨੂੰ ਕੁਝ ਪਰੇਸ਼ਾਨੀ ਹੋਈ ਤਾਂ ਉਸ ਦੇ ਬੇਟੇ ਨੇ ਡਾਕਟਰ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ। ਉਹ ਆਪਣੇ ਤਿੰਨ ਦੋਸਤਾਂ ਨਾਲ ਬੁੱਧਵਾਰ ਨੂੰ ਡਾਕਟਰ ਕੋਲ ਪਹੁੰਚਿਆ। ਡਾਕਟਰ ਦੇ ਕਮਰੇ 'ਚ ਵੜਣ ਤੋਂ ਬਾਅਦ ਉਸ ਨੇ ਚਾਕੂ ਕੱਢਿਆ ਅਤੇ ਡਾਕਟਰ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਦੋਸ਼ੀ ਨੂੰ ਫੜ ਲਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਡਾਕਟਰ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News