ਤਮਿਲਨਾਡੂ ਸਰਕਾਰ ਕਾਵੇਰੀ ਮੁੱਦੇ ''ਤੇ ਸੁਪਰੀਮ ਕੋਰਟ ਜਾਵੇਗੀ

Saturday, Mar 31, 2018 - 03:20 AM (IST)

ਮਦੂਰੈ/ਚੇਨਈ— ਤਾਮਿਲਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਕਿਹਾ ਕਿ ਸੂਬਾ ਸਰਕਾਰ ਕਾਵੇਰੀ ਪ੍ਰਬੰਧ ਬੋਰਡ (ਸੀ. ਐੱਮ. ਬੀ.) ਦੇ ਗਠਨ ਦੇ ਮੁੱਦੇ 'ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜ੍ਹਕਾਏਗੀ।
ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਸੂਬਾ ਸਰਕਾਰ ਕਿਸ ਤਰ੍ਹਾਂ ਦੀ ਪਟੀਸ਼ਨ ਸੁਪਰੀਮ ਕੋਰਟ 'ਚ ਦਾਇਰ ਕਰੇਗੀ ਤਾਂ ਇਸ ਸਵਾਲ 'ਤੇ ਉਨ੍ਹਾਂ ਦਾ ਜਵਾਬ ਸੀ, ''ਕਾਨੂੰਨੀ ਮਾਹਰਾਂ ਨਾਲ ਇਸ 'ਤੇ ਅਜੇ ਚਰਚਾ ਚਲ ਰਹੀ ਹੈ।'' ਪਲਾਨੀਸਵਾਮੀ ਨੇ ਕਲ ਆਪਣੇ ਮੰਤਰੀ ਮੰਡਲ ਦੇ ਸੀਨੀਅਰ ਸਹਿਯੋਗੀਆਂ ਨਾਲ ਹੋਈ ਬੈਠਕ ਦੀ ਪ੍ਰਧਾਨਗੀ ਕੀਤੀ ਸੀ। ਇਸ ਬੈਠਕ 'ਚ ਕਾਵੇਰੀ ਮੁੱਦੇ ਨਾਲ ਸੰਬੰਧਤ ਚੁਕੇ ਜਾਣ ਵਾਲੇ ਕਾਨੂੰਨੀ ਕਦਮ 'ਤੇ ਚਰਚਾ ਕੀਤੀ ਗਈ।


Related News