ਤਾਮਿਲਨਾਡੂ ’ਚ ਪਰਿਵਾਰ ਦੇ 5 ਜੀਆਂ ਨੇ ਕੀਤੀ ਖ਼ੁਦਕੁਸ਼ੀ

Thursday, May 23, 2024 - 11:33 PM (IST)

ਤਾਮਿਲਨਾਡੂ ’ਚ ਪਰਿਵਾਰ ਦੇ 5 ਜੀਆਂ ਨੇ ਕੀਤੀ ਖ਼ੁਦਕੁਸ਼ੀ

ਵਿਰੁਧੂਨਗਰ (ਤਾਮਿਲਨਾਡੂ), (ਭਾਸ਼ਾ)– ਤਾਮਿਲਨਾਡੂ ਦੇ ਵਿਰੁਧੂਨਗਰ ਜ਼ਿਲੇ ’ਚ ਸ਼ਿਵਕਾਸ਼ੀ ਨੇੜੇ ਥਿਰੂਥਾਂਗਲ ’ਚ ਇਕ ਪਰਿਵਾਰ ਦੇ 5 ਜੀਆਂ ਨੇ ਵੀਰਵਾਰ ਨੂੰ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਪਰਿਵਾਰ ਨੇ ਭਾਰੀ ਕਰਜ਼ੇ ਕਾਰਨ ਇਹ ਕਦਮ ਚੁੱਕਿਆ।

ਪੁਲਸ ਮੁਤਾਬਕ ਗੁਆਂਢੀਆਂ ਨੇ ਜਦੋਂ ਕਈ ਦਿਨਾਂ ਤਕ ਪਰਿਵਾਰ ਦੇ ਕਿਸੇ ਜੀਅ ਨੂੰ ਘਰੋਂ ਬਾਹਰ ਨਿਕਲਦੇ ਨਹੀਂ ਵੇਖਿਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਤੁਰੰਤ ਮੌਕੇ ’ਤੇ ਪਹੁੰਚੀ, ਜਿਸ ਨੂੰ ਸਾਰੇ ਮੈਂਬਰ ਮ੍ਰਿਤਕ ਹਾਲਤ ’ਚ ਮਿਲੇ।

ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਲਿੰਗਮ, ਉਸ ਦੀ ਪਤਨੀ ਪਜਾਨੀਅਮਲ, ਇਕ ਪੁੱਤਰ-ਧੀ ਅਤੇ ਇਕ ਬੱਚੇ ਵਜੋਂ ਹੋਈ ਹੈ। ਲਿੰਗਮ ਪੰਚਾਇਤ ਯੂਨੀਅਨ ਦੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਸੀ ਅਤੇ ਉਸ ਦੀ ਪਤਨੀ ਵੀ ਅਧਿਆਪਕ ਸੀ। ਪੁਲਸ ਨੇ ਦਾਅਵਾ ਕੀਤਾ ਕਿ ਪਰਿਵਾਰ ਨੇ ਕਰਜ਼ੇ ਕਾਰਨ ਕਥਿਤ ਤੌਰ ’ਤੇ ਜ਼ਹਿਰ ਖਾ ਲਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ।


author

Rakesh

Content Editor

Related News