ਪਿਓ ਨੇ 7 ਸਾਲ ਦੇ ਪੁੱਤਰ ਲਈ ਬਣਾਇਆ ਲੱਕੜ ਦਾ ਸਾਈਕਲ, ਸੋਸ਼ਲ ਮੀਡੀਆ 'ਤੇ ਮਿਲਣ ਲੱਗੀ 'ਸ਼ਾਬਾਸ਼'
Friday, Oct 16, 2020 - 10:36 AM (IST)
ਮੁਦਰੈ- ਤਾਮਿਲਨਾਡੂ ਦੇ ਮਦੁਰੈ 'ਚ ਇਕ ਪਿਓ ਨੇ ਇਕ 7 ਸਾਲਾ ਪੁੱਤਰ ਲਈ ਲੱਕੜ ਦੀ ਸਾਈਕਲ ਬਣਾਈ ਹੈ। ਇਸ ਸ਼ਖਸ ਦਾ ਨਾਂ ਸੂਰੀਆਮੂਰਤੀ ਹੈ। ਉਨ੍ਹਾਂ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ,''ਮੈਂ ਇਸ ਸਾਈਕਲ ਨੂੰ 8 ਦਿਨਾਂ 'ਚ ਬਣਾਇਆ ਹੈ। ਟਾਇਰ, ਰਿਮ, ਬਰੇਕ ਅਤੇ ਚੈਨ ਨੂੰ ਛੱਡ ਕੇ, ਸਾਈਕਲ ਦਾ ਹਰ ਦੂਜਾ ਹਿੱਸਾ ਲੱਕੜ ਨਾਲ ਬਣਿਆ ਹੈ। ਜਦੋਂ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਇਕ ਪਿਓ ਨੇ ਆਪਣੇ ਪੁੱਤਰ ਲਈ ਲੱਕੜ ਦੀ ਸਾਈਕਲ ਬਣਾਈ ਹੈ ਤਾਂ ਉਸ ਦੇ ਬਾਅਦ ਤੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ 'ਸ਼ਾਬਾਸ਼' ਮਿਲਣ ਲੱਗੀ। ਲੋਕਾਂ ਨੇ ਕਿਹਾ,''ਤੁਹਾਡੀ ਕਲਾ ਨੂੰ ਮੰਨਣਾ ਪਵੇਗਾ। ਇਹ ਸਾਈਕਲ ਬਹੁਤ ਖੂਬਸੂਰਤ ਹੈ।''
ਪੰਜਾਬ ਦੇ ਇਕ ਕਾਰਪੇਂਟਰ ਨੇ ਵੀ ਬਣਾਈ ਵੀ ਲੱਕੜ ਦੀ ਸਾਈਕਲ
ਦੱਸਣਯੋਗ ਹੈ ਕਿ ਕਾਰਪੇਂਟਰ ਸੂਰੀਆਮੂਰਤੀ ਨਾਲ ਮਿਲਦੀ ਜੁਲਦੀ ਸਾਈਕਲ ਦੀ ਤਰ੍ਹਾਂ ਪੰਜਾਬ ਦੇ ਇਕ ਕਾਰਪੇਂਟਰ ਧਨੀ ਰਾਮ ਸੱਗੂ ਨੇ ਵੀ ਬਣਾਈ ਹੈ। ਜਿਨ੍ਹਾਂ ਨੂੰ ਉਨ੍ਹਾਂ ਨੇ ਤਾਲਾਬੰਦੀ ਦੌਰਾਨ ਵੇਚਿਆ। ਉਨ੍ਹਾਂ ਦੀ ਸਾਈਕਲ ਡਿਮਾਂਡ ਵਿਦੇਸ਼ਾਂ 'ਚ ਹੋ ਰਹੀ ਹੈ। ਦੱਸਣਯੋਗ ਹੈ ਕਿ ਧਨੀ ਰਾਮ ਸੱਗੂ ਵੀ ਤਾਲਾਬੰਦੀ ਦੇ ਸਮੇਂ ਉਨ੍ਹਾਂ ਲੋਕਾਂ 'ਚੋਂ ਸਨ, ਜਿਸ ਕੋਲ ਕੋਈ ਨੌਕਰੀ ਨਹੀਂ ਸੀ। ਇਸ ਦੌਰਾਨ ਉਨ੍ਹਾਂ ਨੇ ਇਕ ਅਜਿਹੀ ਸਾਈਕਲ ਦਾ ਨਿਰਮਾਣ ਕਰਨ ਬਾਰੇ ਸੋਚਿਆ ਜੋ ਲੱਕੜ ਦੀ ਬਣੀ ਹੋਵੇ। ਉਨ੍ਹਾਂ ਦੀ ਬਣਾਈ ਹੋਈ ਇਹ ਸਾਈਕਲ ਪੂਰੀ ਤਰ੍ਹਾਂ ਨਾਲ ਈਕੋ-ਫਰੈਂਡਲੀ ਹੈ।