ਤਾਮਿਲਨਾਡੂ ’ਚ ਪਟਾਕਿਆਂ ਦੇ ਗੋਦਾਮ ’ਚ ਧਮਾਕਾ, 2 ਦੀ ਮੌਤ

Saturday, Aug 31, 2024 - 09:54 PM (IST)

ਤੁੱਤੁਕੁੱਡੀ (ਤਾਮਿਲਨਾਡੂ), (ਭਾਸ਼ਾ)- ਇਥੋਂ ਦੇ ਨਾਜ਼ਰਥ ਨੇੜੇ ਇਕ ਪਟਾਕਾ ਫੈਕਟਰੀ ਦੇ ਗੋਦਾਮ ਵਿਚ ਸ਼ਨੀਵਾਰ ਸ਼ਾਮ ਨੂੰ ਹੋਏ ਧਮਾਕੇ ਵਿਚ 2 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਔਰਤ ਸਮੇਤ 3 ਹੋਰ ਜ਼ਖਮੀ ਹੋ ਗਏ। ਪੁਲਸ ਮੁਤਾਬਕ ਪਟਾਕਿਆਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਮੌਕੇ ਅਚਾਨਕ ਧਮਾਕਾ ਹੋ ਗਿਆ।

ਮ੍ਰਿਤਕਾਂ ਦੀ ਪਛਾਣ ਕਨੰਨ ਅਤੇ ਵਿਜੇ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਇਸ ਧਮਾਕੇ ਨਾਲ ਗੋਦਾਮ ਸੜ ਕੇ ਸੁਆਹ ਹੋ ਗਿਆ।


Rakesh

Content Editor

Related News