ਕੈਂਟਰ ਦੀ ਟੱਕਰ ਨਾਲ ਜ਼ਖ਼ਮੀ ਨੌਜਵਾਨ ਦੀ ਹਸਪਤਾਲ ''ਚ ਮੌਤ, ਚਾਲਕ ਖ਼ਿਲਾਫ਼ ਮਾਮਲਾ ਦਰਜ

Wednesday, Sep 09, 2026 - 06:10 PM (IST)

ਕੈਂਟਰ ਦੀ ਟੱਕਰ ਨਾਲ ਜ਼ਖ਼ਮੀ ਨੌਜਵਾਨ ਦੀ ਹਸਪਤਾਲ ''ਚ ਮੌਤ, ਚਾਲਕ ਖ਼ਿਲਾਫ਼ ਮਾਮਲਾ ਦਰਜ

ਗੜ੍ਹਸੰਕਰ (ਭਾਰਦਵਾਜ)- ਕੈਂਟਰ ਦੀ ਟੱਕਰ ਨਾਲ ਜ਼ਖ਼ਮੀ ਨੌਜਵਾਨ ਦੀ ਚੰਡੀਗੜ੍ਹ ਹਸਪਤਾਲ 'ਚ ਮੌਤ ਹੋਣ 'ਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਗੜ੍ਹਸ਼ੰਕਰ ਪੁਲਸ ਨੇ ਊਸ਼ਾ ਰਾਣੀ ਪਤਨੀ ਜੀਤ ਰਾਮ ਵਾਸੀ ਪਿੰਡ ਬੋੜਾ ਗੜ੍ਹਸ਼ੰਕਰ ਦੇ ਬਿਆਨ ਮੁਤਾਬਕ ਕਾਰਵਾਈ ਕਰਦੇ ਉਸ ਦੇ ਲੜਕੇ ਗੁਰਵਿੰਦਰ ਕੁਮਾਰ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰਨ ਅਤੇ ਇਲਾਜ ਦੌਰਾਨ ਉਸ ਦੀ ਚੰਡੀਗੜ੍ਹ ਹਸਪਤਾਲ ਵਿਖੇ ਮੌਤ ਹੋ ਜਾਣ 'ਤੇ ਅਵਤਾਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਥਾਣਾ ਕੀਰਤਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਵੀਰਵਾਰ ਨੂੰ ਜਲੰਧਰ ਬੰਦ ਦਾ ਐਲਾਨ! ਸਕੂਲ-ਕਾਲਜ ਖੁੱਲ੍ਹੇ ਰਹਿਣਗੇ ਜਾਂ ਰਹੇਗੀ ਛੁੱਟੀ, ਜਾਣੋ ਅਪਡੇਟ

ਦਰਜ ਕੇਸ ਮੁਤਾਬਕ ਉਸ਼ਾ ਰਾਣੀ ਨੇ ਦੱਸਿਆ ਕਿ 4 ਸਤਬੰਰ ਨੂੰ ਉਹ ਅਤੇ ਗੁਰਵਿੰਦਰ ਕੁਮਾਰ ਦੁੱਧ ਲੈ ਕੇ ਪਿੰਡ ਰੋਡਮਜਾਰਾ 'ਤੇ ਆਪਣੇ ਘਰ ਬੋੜਾ ਵੱਲ ਨੂੰ ਪੈਦਲ ਆ ਰਹੇ ਸੀ। ਜਦੋਂ ਉਹ ਘਾਗੋ ਨੇੜੇ ਪੁੱਜੇ ਤਾਂ ਗੜ੍ਹਸੰਕਰ ਸਾਈਡ 'ਤੇ ਇਕ ਕੈਂਟਰ ਨੰਬਰੀ ਪੀ. ਬੀ. 12. ਐੱਨ. 8481 ਦੇ ਡਰਾਈਵਰ ਨੇ ਗਲਤ ਦਿਸ਼ਾ ਵੱਲ ਲਿਆ ਕੇ ਬੜੀ ਤੇਜ ਰਫ਼ਤਾਰੀ 'ਤੇ ਅਣਗਹਿਲੀ ਨਾਲ ਉਸ ਦੇ ਮੁੰਡੇ ਵਿੱਚ ਮਾਰਿਆ, ਜਿਸ ਨਾਲ ਉਹ ਬੇਹੋਸ਼ ਹੋ ਕੇ ਡਿੱਗ ਗਿਆ ਅਤੇ ਫੱਟੜ ਹੋ ਗਿਆ। ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਗੜ੍ਹਸੰਕਰ ਦਾਖ਼ਲ ਕਰਵਾਇਆ, ਜਿੱਥੋਂ ਉਸ ਨੂੰ ਨੇ 32 ਸੈਕਟਰ ਚੰਡੀਗਡ ਰੈਫਰ ਕਰ ਦਿੱਤਾ। ਇਸ ਦੌਰਾਨ ਉਸ ਦੀ 7 ਸਤੰਬਰ ਨੂੰ ਮੌਤ ਹੋ ਗਈ। ਕੈਂਟਰ ਚਾਲਕ ਬਾਰੇ ਪਤਾ ਕਰਨ 'ਤੇ ਸਾਨੂੰ ਪਤਾ ਲੱਗਾ ਕਿ ਅਵਤਾਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਥਾਣਾ ਕੀਰਤਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਹੀ ਚਲਾ ਰਿਹਾ ਸੀ ਅਤੇ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਸਕੂਲਾਂ ਨੂੰ ਲੈ ਕੇ CP ਸਤਿੰਦਰ ਸਿੰਘ ਦੀ ਸਖ਼ਤੀ! ਅਚਾਨਕ ਵਧਾਈ ਗਈ ਸੁਰੱਖਿਆ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News