ਤਾਮਿਲਨਾਡੂ ਦੇ ਕੋਇੰਬਟੂਰ ਹਵਾਈ ਅੱਡੇ ਦੇ ਟਾਇਲਟ ਤੋਂ ਰਾਈਫਲ ਦੀਆਂ ਗੋਲੀਆਂ ਬਰਾਮਦ
Saturday, Sep 26, 2020 - 06:25 PM (IST)
ਕੋਇੰਬਟੂਰ- ਤਾਮਿਲਨਾਡੂ ਦੇ ਕੋਇੰਬਟੂਰ ਕੌਮਾਂਤਰੀ ਹਵਾਈ ਅੱਡੇ ਦੇ ਟਾਇਲਟ ਤੋਂ ਅਧਿਕਾਰੀਆਂ ਨੇ ਰਾਈਫਲ ਅਤੇ ਪਿਸਤੌਲ 'ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਹਵਾਈ ਅੱਡਾ ਸੂਤਰਾਂ ਅਨੁਸਾਰ ਜਦੋਂ ਸ਼ੁੱਕਰਵਾਰ ਸ਼ਾਮ ਇਕ ਪਲੰਬਰ ਨਾਲ ਦੇ ਕਮਰੇ 'ਚ ਕੰਮ ਕਰ ਰਿਹਾ ਸੀ, ਉਦੋਂ ਉਸ ਨੂੰ ਟਾਇਲਟ 'ਚ ਗੋਲੀਆਂ ਦਿਖਾਈਆਂ ਦਿੱਤੀਆਂ। ਇਸ ਬਾਰੇ ਸੂਚਿਤ ਕੀਤੇ ਜਾਣ ਤੋਂ ਬਾਅਦ ਉੱਥੇ ਸੁਰੱਖਿਆ 'ਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਟਾਇਲਟ ਤੋਂ ਰਾਈਫਲ ਦਾ ਇਕ ਚੱਕਰ ਅਤੇ ਪਿਸਤੌਲ ਦੇ ਤਿੰਨ ਚੱਕਰ ਬਰਾਮਦ ਕੀਤੇ।
ਗੋਲੀਆਂ ਕਾਫ਼ੀ ਪੁਰਾਣੀਆਂ ਹਨ ਅਤੇ ਉਨ੍ਹਾਂ 'ਚ ਜੰਗ ਲੱਗਾ ਹੋਇਆ ਹੈ। ਸੀ.ਆਈ.ਐੱਸ.ਐੱਫ. ਦੇ ਜਵਾਨਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੀਲਾਮੇਦੁ ਥਾਣਾ ਦੀ ਪੁਲਸ ਨੇ ਇਕ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਸੀ.ਸੀ.ਟੀ.ਵੀ. ਫੁਟੇਜ ਦਾ ਵੀ ਵਿਸ਼ਲੇਸ਼ਣ ਕਰ ਰਹੇ ਹਨ ਤਾਂ ਕਿ ਟਾਇਲਟ 'ਚ ਗੋਲੀਆਂ ਰੱਖਣ ਵਾਲੇ ਦੀ ਪਛਾਣ ਕੀਤੀ ਜਾ ਸਕੇ।