ਤਾਮਿਲਨਾਡੂ ਦੇ ਮੁੱਖ ਮੰਤਰੀ ਨੇ 50 ਕਾਰ ਐਂਬਲੂੈਂਸਾਂ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ

Sunday, May 30, 2021 - 06:06 PM (IST)

ਤਾਮਿਲਨਾਡੂ ਦੇ ਮੁੱਖ ਮੰਤਰੀ ਨੇ 50 ਕਾਰ ਐਂਬਲੂੈਂਸਾਂ ਨੂੰ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ

ਕੋਇੰਬਟੂਰ (ਭਾਸ਼ਾ)— ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਐਤਵਾਰ ਨੂੰ ਕੋਵਿਡ-19 ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਣ ਲਈ ਕੋਇੰਬਟੂਰ ਵਿਚ 50 ਕਾਰ ਐਂਬੂਲੈਂਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਨ੍ਹਾਂ ਐਂਬੂਲੈਂਸਾਂ ਦਾ ਇਸਤੇਮਾਲ ਨਗਰ ਨਿਗਮ ਦੇ 5 ਖੇਤਰਾਂ ਵਿਚ ਹੋਵੇਗਾ। ਸਟਾਲਿਨ ਤਿੰਨ ਪੱਛਮੀ ਜ਼ਿਲ੍ਹਿਆਂ- ਇਰੋਡ, ਤਿਰੂਪੁਰ ਅਤੇ ਕੋਇੰਬਟੂਰ ਦੇ ਦੌਰੇ ’ਤੇ ਹਨ। ਉਹ ਇਰੋਡ ਦੇ ਪੇਰੂਡੁਰਈ ਆਈ. ਆਰ. ਟੀ. ਹਸਪਤਾਲ ਅਤੇ ਤਿਰੂਪੁਰ ਦੇ ਕੁਮਾਰਨ ਕਾਲਜ ਵਿਚ ਸਥਾਪਤ ਇਕ ਕੋਵਿਡ ਕੇਂਦਰ ਦੀ ਸਥਿਤੀ ਅਤੇ ਸਹੂਲਤਾਂ ਦੀ ਸਮੀਖਿਆ ਤੋਂ ਬਾਅਦ ਇੱਥੇ ਪਹੁੰਚੇ। ਹਰੇਕ ਜ਼ੋਨ ਨੂੰ 10 ਐਂਬੂਲੈਂਸ ਦਿੱਤੀਆਂ ਗਈਆਂ ਹਨ।

ਸਟਾਲਿਨ ਨੇ ਇਸ ਤੋਂ ਬਾਅਦ ਸਰਕਾਰੀ ਈ. ਐੱਸ. ਆਈ. ਹਸਪਤਾਲ ਦਾ ਦੌਰਾ ਕੀਤਾ, ਜੋ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਹੈ। ਪੀ. ਪੀ. ਈ. ਕਿੱਟ ਪਹਿਨ ਕੇ ਉਨ੍ਹਾਂ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਕੁਝ ਮਰੀਜ਼ਾਂ ਤੋਂ ਉਨ੍ਹਾਂ ਦੀ ਹਾਲਤ ਬਾਰੇ ਸਵਾਲ ਕੀਤੇ। ਇਸ ਮੌਕੇ ’ਤੇ ਸੂਬੇ ਦੇ ਮੈਡੀਕਲ ਅਤੇ ਪਰਿਵਾਰ ਕਲਿਆਣ ਮੰਤਰੀ ਐੱਮ. ਸੁਬਰਾਮਣੀਅਮ ਅਤੇ ਕੈਬਨਿਟ ਮੰਤਰੀ ਕੇ. ਰਾਮਚੰਦਰਨ ਅਤੇ ਆਰ. ਸੱਕਾਰਾਪਾਣੀ ਵੀ ਮੌਜੂਦ ਸਨ। ਮੁੱਖ ਮੰਤਰੀ ਤਿੰਨ ਜ਼ਿਲ੍ਹਿਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਮਹਾਮਾਰੀ ਦੀ ਸਥਿਤੀ ਅਤੇ ਇਸ ਦੇ ਪ੍ਰਸਾਰ ਨੂੰ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਚਰਚਾ ਕਰਨਗੇ। 


author

Tanu

Content Editor

Related News