CISF ਦੀ ਵੱਡੀ ਲਾਪ੍ਰਵਾਹੀ; ਅਭਿਆਸ ਦੌਰਾਨ 11 ਸਾਲਾ ਬੱਚੇ ਦੇ ਸਿਰ ’ਚ ਜਾ ਲੱਗੀ ਗੋਲੀ
Thursday, Dec 30, 2021 - 03:54 PM (IST)
ਨੈਸ਼ਨਲ ਡੈਸਕ— ਤਾਮਿਲਨਾਡੂ ਦੇ ਪੁਡੂਕੋਟਈ ’ਚ ਕੇਂਦਰੀ ਉਦਯੋਗਿਕ ਹਥਿਆਰਬੰਦ ਫੋਰਸ (ਸੀ. ਆਈ. ਐੱਸ. ਐੱਫ.) ਦੀ ਫਾਇਰਿੰਗ ਰੇਂਜ ਨਾਲ ਬਦਕਿਸਮਤੀਪੂਰਨ ਘਟਨਾ ਵਾਪਰ ਗਈ। ਇੱਥੇ ਸੀ. ਆਈ. ਐੱਸ. ਐੱਫ. ਦੀ ਫਾਇਰਿੰਗ ਅਭਿਆਸ ਦੌਰਾਨ ਇਕ ਕਾਮੇ ਦੀ ਰਾਈਫਲ ਤੋਂ ਨਿਕਲੀ ਗੋਲੀ ਰੇਂਜ ਤੋਂ ਕੁਝ ਹੀ ਦੂਰੀ ’ਤੇ ਖੇਡ ਰਹੇ ਇਕ 11 ਸਾਲਾ ਬੱਚੇ ਦੇ ਸਿਰ ’ਚ ਜਾ ਲੱਗ ਗਈ। ਗੰਭੀਰ ਰੂਪ ਨਾਲ ਜ਼ਖਮੀ ਬੱਚੇ ਨੂੰ ਤੰਜਾਵੁਰ ਮੈਡੀਕਲ ਕਾਲਜ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਮੰਤਰੀ ਦਵਿੰਦਰ ਬਬਲੀ ਦੇ ਸਹੁੰ ਚੁੱਕ ਸਮਾਰੋਹ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, 2 ਦੀ ਮੌਤ
ਇਹ ਘਟਨਾ ਉਦੋਂ ਵਾਪਰੀ ਜਦੋਂ ਸੀ. ਆਈ. ਐੱਸ. ਐੱਫ. ਦੇ ਕਾਮਿਆਂ ਲਈ ਅਭਿਆਸ ਸੈਸ਼ਨ ਚੱਲ ਰਿਹਾ ਸੀ। ਫਾਇਰਿੰਗ ਅਭਿਆਸ ਦੌਰਾਨ ਇਕ ਕਾਮੇ ਨੇ ਰਾਈਫਲ ਚਲਾਈ ਅਤੇ ਗੋਲੀ ਬੱਚੇ ਦੇ ਸਿਰ ’ਚ ਜਾ ਲੱਗੀ। ਅਧਿਕਾਰੀਆਂ ਨੇ ਤੁਰੰਤ ਬੱਚੇ ਨੂੰ ਪੁਡੂਕੋਟਈ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਉੱਥੋਂ ਉਸ ਨੂੰ ਤੰਜਾਵੁਰ ਲਈ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਗੋਲੀ ਬੱਚੇ ਦੇ ਸਿਰ ’ਚ ਫਸੀ ਹੈ ਅਤੇ ਉਸ ਦੀ ਸਰਜਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਨੂੰ ਸਨਮਾਨ, ਮਰਨ ਉਪਰੰਤ ‘ਜਰਨਲਿਸਟ ਆਫ਼ ਦਿ ਈਅਰ’ ਐਵਾਰਡ ਨਾਲ ਨਵਾਜਿਆ
ਘਟਨਾ ਤੋਂ ਬਾਅਦ ਪੁਡੂਕੋਟਈ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀ. ਆਈ. ਐੱਸ. ਐੱਫ. ਦੇ ਕਾਮਿਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਡੂਕੋਟਈ ਮੈਡੀਕਲ ਕਾਲਜ ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੱਚਾ ਬੇਹੋਸ਼ ਹੈ, ਉਸ ਨੂੰ ਹੋਸ਼ ’ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ ’ਚ BJP ਆਗੂ ਦਾ ਵਾਅਦਾ, ਸੱਤਾ ’ਚ ਆਉਣ ’ਤੇ 50 ਰੁਪਏ ’ਚ ਦੇਵਾਂਗੇ ਸ਼ਰਾਬ ਦੀ ਬੋਤਲ