ਰਾਜਪਾਲ ਨੇ 3 ਸਾਲਾਂ ਬਾਅਦ ਬਿਨਾਂ ਕਿਸੇ ਰੁਕਾਵਟ ਦੇ ਭਾਸ਼ਣ ਪੂਰਾ ਪੜ੍ਹੇ ਜਾਣ ''ਤੇ ਜਤਾਇਆ ਸੰਤੋਸ਼

Thursday, Jun 18, 2026 - 05:40 PM (IST)

ਰਾਜਪਾਲ ਨੇ 3 ਸਾਲਾਂ ਬਾਅਦ ਬਿਨਾਂ ਕਿਸੇ ਰੁਕਾਵਟ ਦੇ ਭਾਸ਼ਣ ਪੂਰਾ ਪੜ੍ਹੇ ਜਾਣ ''ਤੇ ਜਤਾਇਆ ਸੰਤੋਸ਼

ਚੇਨਈ- ਤਾਮਿਲਨਾਡੂ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਵੀਰਵਾਰ ਨੂੰ ਇਸ ਗੱਲ 'ਤੇ ਡੂੰਘੀ ਸੰਤੁਸ਼ਟੀ ਪ੍ਰਗਟ ਕੀਤੀ ਕਿ ਲਗਭਗ ਤਿੰਨ ਸਾਲਾਂ ਬਾਅਦ ਪਹਿਲੀ ਵਾਰ ਰਾਜਪਾਲ ਦਾ ਭਾਸ਼ਣ ਵਿਧਾਨ ਸਭਾ 'ਚ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਪੜ੍ਹਿਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ 17ਵੀਂ ਤਾਮਿਲਨਾਡੂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੇ ਸ਼ੁਰੂ 'ਚ ਅਤੇ ਉਨ੍ਹਾਂ ਦੇ ਭਾਸ਼ਣ ਦੇ ਅੰਤ 'ਚ ਰਾਸ਼ਟਰੀ ਗੀਤ ਗਾਇਆ ਗਿਆ। ਇਹ ਸੈਸ਼ਨ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਦੀ ਅਗਵਾਈ ਵਾਲੀ ਨਵੀਂ ਬਣੀ ਤਾਮਿਲਗਾ ਵੇਟ੍ਰੀ ਕੜਗਮ (ਟੀ.ਵੀ.ਕੇ.) ਸਰਕਾਰ ਦਾ ਪਹਿਲਾ ਸੈਸ਼ਨ ਵੀ ਹੈ। ਰਾਜਪਾਲ ਅਰਲੇਕਰ ਨੇ 'X' 'ਤੇ ਕਿਹਾ,"ਮੈਨੂੰ ਲੋਕਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਜ ਤਾਮਿਲਨਾਡੂ ਵਿਧਾਨ ਸਭਾ ਲਈ ਇਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਦਿਨ ਹੈ।"

ਉਨ੍ਹਾਂ ਕਿਹਾ,''ਲਗਭਗ 3 ਸਾਲਾਂ ਬਾਅਦ ਇਹ ਬਹੁਤ ਸੰਤੋਸ਼ ਦੀ ਗੱਲ ਹੈ ਕਿ ਰਾਜਪਾਲ ਦਾ ਭਾਸ਼ਣ ਸਦਨ 'ਚ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਪੜ੍ਹਿਆ ਗਿਆ। ਇਸ ਤੋਂ ਇਲਾਵਾ, ਪਹਿਲੀ ਵਾਰ ਸੈਸ਼ਨ ਦੀ ਸ਼ੁਰੂਆਤ ਅਤੇ ਰਾਜਪਾਲ ਦੇ ਭਾਸ਼ਣ ਦੇ ਅੰਤ 'ਚ ਰਾਸ਼ਟਰੀ ਗੀਤ ਗਾਇਆ ਗਿਆ।'' ਰਾਜਪਾਲ ਨੇ ਆਪਣੀ ਪੋਸਟ 'ਚ ਸਾਬਕਾ ਰਾਜਪਾਲ ਆਰ.ਐੱਨ. ਰਵੀ ਅਤੇ ਸਾਬਕਾ ਦਰਮੁਕ ਸਰਕਾਰ ਵਿਚਾਲੇ ਟਕਰਾਅ ਦਾ ਜ਼ਿਕਰ ਕੀਤਾ, ਜਦੋਂ 2024 'ਚ ਰਵੀ ਨੇ ਸੂਬਾ ਸਰਕਾਰ ਵਲੋਂ ਤਿਆਰ ਪੂਰਾ ਭਾਸ਼ਣ ਪੜ੍ਹਨ ਤੋਂ ਇਨਕਾਰ ਕਰ ਕਰ ਦਿੱਤਾ ਸੀ ਅਤੇ ਕੁਝ ਹਿੱਸਿਆਂ ਨੂੰ ਛੱਡ ਦਿੱਤਾ ਸੀ। ਸਾਲ 2025 'ਚ ਵੀ ਰਾਜਪਾਲ ਨੇ ਪੂਰਾ ਭਾਸ਼ਣ ਪੜ੍ਹਨ ਤੋਂ ਇਨਕਾਰ ਕੀਤਾ ਸੀ ਅਤੇ 2026 'ਚ ਕੁਝ ਹੀ ਮਿੰਟਾਂ 'ਚ ਸਦਨ ਤੋਂ ਬਾਈਕਾਟ ਕਰ ਗਏ ਸਨ। ਸਾਬਕਾ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਉਸ ਸਮੇਂ ਰਾਜਪਾਲ ਦੀ ਆਲੋਚਨਾ ਕੀਤੀ ਸੀ ਅਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News