ਤਾਮਿਲਨਾਡੂ: ਜੇਲ੍ਹ ਦੇ 21 ਕੈਦੀ, ਦੋ ਅਧਿਕਾਰੀ ਕੋਰੋਨਾ ਪਾਜ਼ੇਟਿਵ

07/28/2020 5:53:19 PM

ਤੂਤੀਕੋਰਿਨ— ਤਾਮਿਲਨਾਡੂ ਦੇ ਤੂਤੀਕੋਰਿਨ ਜ਼ਿਲ੍ਹਾ ਜੇਲ੍ਹ ਦੇ 21 ਰਿਮਾਂਡ ਕੈਦੀਆਂ ਅਤੇ ਦੋ ਅਧਿਕਾਰੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਾਰੇ ਪੀੜਤ ਕੈਦੀਆਂ ਨੂੰ ਇਕ ਸਰਕਾਰੀ ਕੁਆਰੰਟੀਨ ਸੈਂਟਰ 'ਚ ਇਲਾਜ ਲਈ ਭੇਜਿਆ ਗਿਆ ਹੈ, ਜਦਕਿ ਉਨ੍ਹਾਂ ਦੇ ਨਾਲ ਹੋਰ ਕੈਦੀਆਂ ਨੂੰ ਜੇਲ੍ਹ 'ਚ ਕੁਆਰੰਟੀਨ ਕੀਤਾ ਗਿਆ ਹੈ। ਕੋਰੋਨਾ ਤੋਂ ਪੀੜਤ ਜੇਲ੍ਹ ਦੇ ਦੋ ਅਧਿਕਾਰੀਆਂ ਨੂੰ ਵੀ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸਮੂਹਕ ਵਾਇਰਸ ਨੂੰ ਦੇਖਦੇ ਹੋਏ ਸਿਹਤ ਮਹਿਕਮੇ ਦੇ ਕਾਮਿਆਂ ਨੇ ਪੂਰੀ ਜੇਲ੍ਹ ਵਿਚ ਸਫਾਈ ਮੁਹਿੰਮ ਅਤੇ ਕੀਟਾਣੂਨਾਸ਼ਕ ਦਾ ਛਿੜਕਾਅ ਕਰ ਰਹੇ ਹਨ।

ਓਧਰ ਤੂਤੀਕੋਰਿਨ ਦੇ ਪ੍ਰਧਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ 4 ਕੈਦੀਆਂ ਦੇ ਕੋਰੋਨਾ ਤੋਂ ਪੀੜਤ ਪਾਏ ਜਾਣ ਤੋਂ ਬਾਅਦ ਜੇਲ੍ਹ ਦੇ ਸਾਰੇ 59 ਰਿਮਾਂਡ ਕੈਦੀਆਂ ਅਤੇ 28 ਜੇਲ੍ਹ ਕਾਮਿਆਂ ਨੂੰ ਕੋਰੋਨਾ ਜਾਂਚ ਕਰਾਉਣ ਦਾ ਹੁਕਮ ਦਿੱਤਾ ਸੀ। ਅਪਰਾਧਿਕ ਮਾਮਲਿਆਂ ਵਿਚ ਬੰਦ 4 ਕੈਦੀਆਂ ਦਾ ਕੋਰੋਨਾ ਜਾਂਚ ਕਰਵਾਇਆ ਗਿਆ ਹੈ। ਸੋਮਵਾਰ ਦੀ ਸ਼ਾਮ ਨੂੰ ਆਈ ਰਿਪੋਰਟ ਵਿਚ 59 'ਚੋਂ 21 ਕੈਦੀਆਂ ਅਤੇ 28 'ਚੋਂ 2 ਕਾਮਿਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਇਸ ਜੇਲ੍ਹ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ, ਜਦਕਿ ਜੇਲ੍ਹ ਦੇ 2 ਕਾਮੇ ਵੀ ਇਸ ਤੋਂ ਪੀੜਤ ਹੋ ਕੇ ਹਸਪਤਾਲ ਵਿਚ ਦਾਖ਼ਲ ਹਨ।


Tanu

Content Editor

Related News