ਇਸ ਜਗ੍ਹਾ ''ਤੇ ਬਣੇਗੀ ਭਗਵਾਨ ਕ੍ਰਿਸ਼ਨ ਦੀ ਸਭ ਤੋਂ ਉੱਚੀ ਮੂਰਤੀ, 2023 ''ਚ ਸ਼ੁਰੂ ਹੋਵੇਗਾ ਕੰਮ

Saturday, Dec 24, 2022 - 05:40 AM (IST)

ਨੈਸ਼ਨਲ ਡੈਸਕ- ਗੁਜਰਾਤ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ 'ਦੇਵਭੂਮੀ ਦਵਾਰਕਾ ਕੋਰੀਡੋਰ' ਦੇ ਹਿੱਸੇ ਵਜੋਂ ਦਵਾਰਕਾ ਸ਼ਹਿਰ 'ਚ ਭਗਵਾਨ ਕ੍ਰਿਸ਼ਨ ਦੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਬਣਾਈ ਜਾਵੇਗੀ। ਇਸ ਦੇ ਪਹਿਲੇ ਪੜਾਅ 'ਤੇ ਕੰਮ ਅਗਲੇ ਸਾਲ ਸਤੰਬਰ 'ਚ ਸ਼ੁਰੂ ਹੋਣ ਦੀ ਉਮੀਦ ਹੈ। ਗੁਜਰਾਤ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਅੱਜ ਗਾਂਧੀਨਗਰ ਵਿੱਚ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਧਰਤੀ ’ਤੇ ਮਿਲਿਆ ‘ਨਰਕ ਦਾ ਦਰਵਾਜ਼ਾ’, ਕਈ ਸਾਲਾਂ ਤੋਂ ਬਲ੍ਹ ਰਹੀ ਅੱਗ

ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਦਵਾਰਕਾ ਵਿਖੇ ਭਗਵਾਨ ਕ੍ਰਿਸ਼ਨ ਦੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਸਥਾਪਤ ਕਰਨ ਤੋਂ ਇਲਾਵਾ, ਦਵਾਰਕਾਧੀਸ਼ ਮੰਦਿਰ ਲਈ ਮਸ਼ਹੂਰ ਸ਼ਹਿਰ 3D ਇਮਰਸਿਵ ਐਕਸਪੀਰੀਅੰਸ ਜ਼ੋਨ ਅਤੇ ਸ਼੍ਰੀਮਦ ਭਗਵਦ ਗੀਤਾ ਅਨੁਭਵ ਖੇਤਰ ਨਾਲ ਵੀ ਆਵੇਗਾ। ਪਟੇਲ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਇਸ ਖੇਤਰ ਨੂੰ ਪੱਛਮੀ ਭਾਰਤ ਦਾ ਸਭ ਤੋਂ ਵੱਡਾ ਧਾਰਮਿਕ ਕੇਂਦਰ ਬਣਾਉਣ ਲਈ 'ਦੇਵਭੂਮੀ ਦਵਾਰਕਾ ਕੋਰੀਡੋਰ' ਨੂੰ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਸਕੂਲ 'ਚ ਵਿਗੜੀ 15 ਵਿਦਿਆਰਥਣਾਂ ਦੀ ਸਿਹਤ ਤਾਂ ਇਲਾਜ ਲਈ ਬੁਲਾਇਆ ਤਾਂਤਰਿਕ! NHRC ਨੇ ਲਿਆ ਸਖ਼ਤ ਨੋਟਿਸ

ਪਟੇਲ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਵਿਚ, ਅਸੀਂ ਇਕ ਵਿਊਇੰਗ ਗੈਲਰੀ ਬਣਾਉਣ ਦੀ ਵੀ ਯੋਜਨਾ ਬਣਾ ਰਹੇ ਹਾਂ ਜਿੱਥੋਂ ਲੋਕ ਪ੍ਰਾਚੀਨ ਦਵਾਰਕਾ ਸ਼ਹਿਰ ਦੇ ਅਵਸ਼ੇਸ਼ਾਂ ਨੂੰ ਦੇਖ ਸਕਣਗੇ। ਅਸੀਂ ਅਗਲੇ ਸਾਲ ਸਤੰਬਰ ਵਿਚ ਭੂਮੀ ਪੂਜਨ ਕਰਨ ਤੋਂ ਬਾਅਦ ਪਹਿਲੇ ਪੜਾਅ ਲਈ ਕੰਮ ਸ਼ੁਰੂ ਕਰਨ ਦੀ ਉਮੀਦ ਕਰ ਰਹੇ ਹਾਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News