ਤਾਲਿਬਾਨ ਅਫਗਾਨ ਸਿੱਖ, ਹਿੰਦੂ ਸ਼ਰਧਾਲੂਆਂ ਨੂੰ ਭਾਰਤ ਆਉਣ ਤੋਂ ਰੋਕ ਰਿਹਾ: ਇੰਡੀਅਨ ਵਰਲਡ ਫੋਰਮ
Thursday, Aug 26, 2021 - 10:00 PM (IST)
ਨਵੀਂ ਦਿੱਲੀ - ਦਿੱਲੀ ਦੀ ਸੰਸਥਾ ਇੰਡੀਅਨ ਵਰਲਡ ਫੋਰਮ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਤਾਲਿਬਾਨ ਸਿੱਖ ਗੁਰੂ ਤੇਗ ਬਹਾਦੁਰ ਦੀ 400ਵੀਂ ਜਯੰਤੀ ਮੌਕੇ ਸ਼ਾਮਲ ਹੋਣ ਲਈ ਆਉਣ ਵਾਲੇ 140 ਅਫਗਾਨ ਹਿੰਦੂਆਂ ਅਤੇ ਸਿੱਖਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ। ਸੰਸਥਾ ਦੇ ਬਿਆਨ ਅਨੁਸਾਰ, ਸਿੱਖ ਗੁਰੂ ਦਾ ਜਯੰਤੀ ਪ੍ਰੋਗਰਾਮ ਐਤਵਾਰ ਨੂੰ ਕੀਰਤਨ ਦਰਬਾਰ ਦੇ ਨਾਲ ਸ਼ੁਰੂ ਹੋਵੇਗਾ ਜਿਸ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਹਿੰਦੂ ਅਤੇ ਸਿੱਖ ਸਮੁਦਾਇਆਂ ਦੇ ਤੀਰਥ ਯਾਤਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ - ਕਾਬੁਲ ਧਮਾਕਾ: ਅਮਰੀਕਾ, ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਸਵੇਰੇ ਹੀ ਦਿੱਤੀ ਸੀ ਹਮਲੇ ਦੀ ਚਿਤਾਵਨੀ
ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਨੇ ਦਾਅਵਾ ਕੀਤਾ, 140 ਅਫਗਾਨ ਹਿੰਦੂਆਂ ਅਤੇ ਸਿੱਖਾਂ ਦੇ ਇੱਕ ਸਮੂਹ ਨੂੰ ਕੱਲ (ਬੁੱਧਵਾਰ) ਸ਼ਾਮ ਇੱਕ ਵਿਸ਼ੇਸ਼ ਉਡਾਣ ਵਿੱਚ ਸਵਾਰ ਹੋਣਾ ਸੀ, ਜਿਨ੍ਹਾਂ ਨੂੰ ਆਖਰੀ ਸਮੇਂ ਵਿੱਚ ਕਾਬੁਲ ਦੇ ਹਵਾਈ ਅੱਡੇ ਵਿੱਚ ਪ੍ਰਵੇਸ਼ ਕਰਨ ਤੋਂ ਰੋਕਿਆ ਗਿਆ। ਸੰਸਥਾ ਨੇ ਤਾਲਿਬਾਨ ਨਾਲ ਇਨ੍ਹਾਂ ਤੀਰਥ ਯਾਤਰੀਆਂ ਨੂੰ ਜਲਦੀ ਰਵਾਨਾ ਹੋਣ ਦੇਣ ਦੀ ਅਪੀਲ ਕੀਤੀ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਉਹ ਭਾਰਤ ਵਿੱਚ ਸਮਾਗਮ ਵਿੱਚ ਹਿੱਸਾ ਲੈ ਸਕਣ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।