‘ਟੇਲਸ ਆਫ਼ ਕਾਮਸੂਤਰ ਫੈਸਟੀਵਲ’ ’ਤੇ ਮਚਿਆ ਹੰਗਾਮਾ, ਗੋਆ ਪੁਲਸ ਨੇ ਲਾਈ ਪਾਬੰਦੀ

Monday, Nov 24, 2025 - 07:30 AM (IST)

‘ਟੇਲਸ ਆਫ਼ ਕਾਮਸੂਤਰ ਫੈਸਟੀਵਲ’ ’ਤੇ ਮਚਿਆ ਹੰਗਾਮਾ, ਗੋਆ ਪੁਲਸ ਨੇ ਲਾਈ ਪਾਬੰਦੀ

ਪਣਜੀ (ਭਾਸ਼ਾ) - ਗੋਆ ’ਚ 4 ਦਿਨਾਂ ਦੇ ਪ੍ਰੋਗਰਾਮ ‘ਟੇਲਸ ਆਫ਼ ਕਾਮਸੂਤਰ ਫੈਸਟੀਵਲ’ ਦੇ ਭਾਰੀ ਵਿਰੋਧ ਪਿੱਛੋਂ ਗੋਆ ਪੁਲਸ ਨੇ ਇਸ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਫੈਸਟੀਵਲ ਨੂੰ ਕ੍ਰਿਸਮਸ ਨਾਲ ਜੋੜਨ ਕਾਰਨ ਭਾਰੀ ਹੰਗਾਮਾ ਮਚਿਆ। ਇਸ ਮਾਮਲੇ ਦੇ ਸਬੰਧ ਵਿਚ ਸਮਾਜਿਕ ਕਾਰਕੁੰਨ ਅਰੁਣ ਪਾਂਡੇ ਤੇ ਸਥਾਨਕ ਸੰਗਠਨਾਂ ਨੇ ਇਸ ਦਾ ਇਹ ਦਾਅਵਾ ਕਰਦੇ ਹੋਏ ਸਖ਼ਤ ਵਿਰੋਧ ਕੀਤਾ ਕਿ ਇਹ ਸੈਕਸ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਹੈ। ਇਸ ਤੋਂ ਬਾਅਦ ਪੁਲਸ ਨੇ ਪ੍ਰੋਗਰਾਮ ’ਤੇ ਪਾਬੰਦੀ ਲਾ ਕੇ ਇਸ ਨੂੰ ਰੱਦ ਕਰ ਦਿੱਤਾ ਤੇ ਪ੍ਰਬੰਧਕਾਂ ਨੂੰ ਚਿਤਾਵਨੀ ਜਾਰੀ ਕੀਤੀ। 

ਪੜ੍ਹੋ ਇਹ ਵੀ : ਕਰ 'ਤਾ ਓਹੀ ਕੰਮ! ਟਰੇਨ ਦੇ AC ਕੋਚ 'ਚ ਔਰਤ ਨੇ ਬਣਾਈ ਮੈਗੀ, ਅੱਗੋ ਰੇਲ ਵਿਭਾਗ ਹੋ ਗਿਆ ਤੱਤਾ

ਇਸ ਤੋਂ ਬਾਅਦ ਇਕ ਸਥਾਨਕ ਐੱਨ. ਜੀ. ਓ. ਵੱਲੋਂ 25 ਤੋਂ 28 ਦਸੰਬਰ ਤੱਕ ਸੂਬੇ ’ਚ ਹੋਣ ਵਾਲੇ ਇਸ ਪ੍ਰੋਗਰਾਮ ’ਤੇ ਇਤਰਾਜ਼ ਕਰਨ ਤੋਂ ਬਾਅਦ ਪੁਲਸ ਨੇ ਮਾਮਲੇ ਦਾ ਨੋਟਿਸ ਲਿਆ। ਦੱਸ ਦੇਈਏ ਕਿ ਪੁਲਸ ਨੇ ਐਤਵਾਰ ਨੂੰ ‘ਐਕਸ’ ’ਤੇ ਪ੍ਰੋਗਰਾਮ ਦਾ ਇਕ ਪੋਸਟਰ ਸਾਂਝਾ ਕੀਤਾ, ਜਿਸ ’ਚ ਕਿਹਾ ਗਿਆ ਕਿ ਮਾਮਲੇ ਦਾ ਨੋਟਿਸ ਲਿਆ ਗਿਆ ਹੈ ਤੇ ਪ੍ਰਬੰਧਕਾਂ ਨੂੰ ਪ੍ਰੋਗਰਾਮ ਰੱਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਬੰਧਕਾਂ ਨੂੰ ਸੋਸ਼ਲ ਮੀਡੀਆ ਤੋਂ ਇਸ਼ਤਿਹਾਰ ਹਟਾਉਣ ਲਈ ਵੀ ਕਿਹਾ ਗਿਆ ਹੈ। ਪੁਲਸ ਸਟੇਸ਼ਨਾਂ ਨੂੰ ਆਪਣੇ ਅਧਿਕਾਰ ਖੇਤਰਾਂ ’ਚ ਆਉਣ ਵਾਲੇ ਸਮਾਗਮਾਂ ’ਤੇ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪੜ੍ਹੋ ਇਹ ਵੀ : ਭਾਰਤ ਦੇ ਇਨ੍ਹਾਂ ਰਾਜਾਂ 'ਚ ਮਿਲਦੀ ਹੈ ਸਭ ਤੋਂ 'ਸਸਤੀ ਸ਼ਰਾਬ', ਕੀਮਤ ਜਾਣ ਉੱਡਣਗੇ ਹੋਸ਼

ਦੱਸ ਦੇਈਏ ਕਿ ‘ਟੇਲਸ ਆਫ਼ ਕਾਮਸੂਤਰ ਫੈਸਟੀਵਲ’ ਸਿਰਲੇਖ ਵਾਲੇ ਇਸ ਸਮਾਗਮ ਦਾ ਇਸ਼ਤਿਹਾਰ ਭਗਵਾਨ ਸ਼੍ਰੀ ਰਜਨੀਸ਼ ਫਾਊਂਡੇਸ਼ਨ ਦੇ ਬੈਨਰ ਹੇਠ ਸੋਸ਼ਲ ਮੀਡੀਆ ’ਤੇ ਦਿੱਤਾ ਗਿਆ ਸੀ। ਪੋਸਟਰ ’ਚ ਥਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਪਰ ਇਸ ’ਚ ਕਿਹਾ ਗਿਆ ਸੀ ਕਿ ਇਹ ਸਮਾਗਮ ਭਗਵਾਨ ਸ਼੍ਰੀ ਰਜਨੀਸ਼ ਫਾਊਂਡੇਸ਼ਨ ਦੀ ਓਸ਼ੋ ਲੁਧਿਆਣਾ ਮੈਡੀਟੇਸ਼ਨ ਸੋਸਾਇਟੀ ਦੇ ਸੰਸਥਾਪਕ ਸਵਾਮੀ ਧਿਆਨ ਸੁਮਿਤ ਵੱਲੋਂ ਆਯੋਜਿਤ ਕੀਤਾ ਗਿਆ ਹੈ। ਪੁਲਸ ਨੇ ਗੋਆ ਸਥਿਤ ਐੱਨ. ਜੀ. ਓ. ‘ਅਨਿਆਏ ਰਹਿਤ ਜ਼ਿੰਦਗੀ’ (ਏ. ਆਰ. ਜ਼ੈੱਡ) ਦੇ ਸੰਸਥਾਪਕ ਤੇ ਨਿਰਦੇਸ਼ਕ ਅਰੁਣ ਪਾਂਡੇ ਦੀ ਇਕ ਪੋਸਟ ਨੂੰ ਵੀ ਟੈਗ ਕੀਤਾ, ਜਿਸ ਨੇ ਇਸ ਸਮਾਗਮ ਵਿਰੁੱਧ ਅਪਰਾਧ ਸ਼ਾਖਾ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਸੀ।

ਪੜ੍ਹੋ ਇਹ ਵੀ : ਦਿੱਲੀ ਵਾਲੇ ਸਾਵਧਾਨ! ਜੇ ਕੀਤੀ ਅਜਿਹੀ ਗਲਤੀ ਤਾਂ ਲੱਗੇਗਾ 5 ਲੱਖ ਰੁਪਏ ਦਾ ਜੁਰਮਾਨਾ

 


author

rajwinder kaur

Content Editor

Related News