ਗੱਡੀ ਚਲਾਉਂਦੇ ਸਮੇਂ ਮੋਬਾਇਲ ''ਤੇ ਗੱਲ ਕਰਨਾ ਕਾਨੂੰਨ ਖਿਲਾਫ ਨਹੀਂ : ਕੇਰਲ ਹਾਈ ਕੋਰਟ
Friday, May 18, 2018 - 03:54 AM (IST)

ਕੋਚੀ— ਕੇਰਲ ਹਾਈ ਕੋਰਟ ਨੇ ਕਿਹਾ ਕਿ ਗੱਡੀ ਚਲਾਉਂਦੇ ਸਮੇਂ ਮੋਬਾਇਲ 'ਤੇ ਗੱਲ ਕਰਨ ਨਾਲ ਐਕਸੀਡੈਂਟ ਹੁੰਦੇ ਹਨ ਜਾਂ ਇਸ ਤੋਂ ਕਿਸੇ ਨੂੰ ਖਤਰਾ ਹੈ, ਇਹ ਗੱਲ ਇਸ ਲਈ ਨਹੀਂ ਕਹੀ ਜਾ ਸਕਦੀ ਕਿਉਂਕਿ ਇਸ ਨੂੰ ਲੈ ਕੇ ਕੋਈ ਕਾਨੂੰਨ ਨਹੀਂ।
ਡਵੀਜ਼ਨ ਬੈਂਚ ਦੇ ਜਸਟਿਸ ਏ. ਐੱਮ. ਸ਼ਫੀਕ ਅਤੇ ਜਸਟਿਸ ਟੀ. ਸੋਮਰਾਜਨ ਨੇ ਇਹ ਫੈਸਲਾ ਦਿੱਤਾ। ਕੇਰਲ ਦੇ ਸੰਤੋਸ਼ ਐੱਮ. ਜੇ. ਵੱਲੋਂ ਬੈਂਚ ਦੇ ਸਾਹਮਣੇ ਇਸ ਸਬੰਧ 'ਚ ਲੋਕ-ਹਿਤ ਪਟੀਸ਼ਨ ਦਾਖਲ ਕੀਤੀ ਗਈ ਸੀ। ਇਸਤਗਾਸਾ ਨੇ ਦੱਸਿਆ ਕਿ ਰਿੱਟਕਰਤਾ 26 ਅਪ੍ਰੈਲ ਦੀ ਸ਼ਾਮ ਨੂੰ ਗੱਡੀ ਚਲਾ ਰਿਹਾ ਸੀ। ਇਸ ਦੌਰਾਨ ਉਹ ਮੋਬਾਇਲ ਫੋਨ 'ਤੇ ਗੱਲ ਵੀ ਕਰ ਰਿਹਾ ਸੀ। ਉਹ ਉਦੋਂ ਫੜਿਆ ਗਿਆ। ਸਿੰਗਲ ਬੈਂਚ ਨੇ ਹੁਕਮ ਕੀਤਾ ਕਿ ਗੱਡੀ ਚਲਾਉਂਦੇ ਸਮੇਂ ਮੋਬਾਇਲ 'ਤੇ ਗੱਲ ਕਰਨੀ ਮੋਟਰ ਵਾਹਨ ਕਾਨੂੰਨ ਦੀ ਧਾਰਾ 118 (ਈ) 'ਚ ਜੁਰਮ ਹੈ। ਇਸ ਮਗਰੋਂ ਮਾਮਲਾ ਡਵੀਜ਼ਨਲ ਬੈਂਚ ਦੇ ਸਾਹਮਣੇ ਆਇਆ ਕਿਉਂਕਿ ਸਿੰਗਲ ਬੈਂਚ ਨੇ 2012 ਦੇ ਅਬਦੁਲ ਲਤੀਫ ਬਨਾਮ ਕੇਰਲ ਰਾਜ ਮਾਮਲੇ 'ਚ ਜਸਟਿਸ ਐੱਸ. ਐੱਸ. ਸਤੀਸ਼ ਚੰਦਰਨ ਦੇ ਹੁਕਮ ਦੇ ਉਲਟ ਫੈਸਲਾ ਦਿੱਤਾ ਸੀ।