ਹਾਈ ਵੋਲਟੇਜ਼ ਤਾਰ ਨਾਲ ਟਕਰਾਇਆ ਤਾਜੀਆ; ਧਮਾਕੇ ਨਾਲ ਮਚੀ ਭਾਜੜ

Thursday, Jul 18, 2024 - 05:16 PM (IST)

ਹਾਈ ਵੋਲਟੇਜ਼ ਤਾਰ ਨਾਲ ਟਕਰਾਇਆ ਤਾਜੀਆ; ਧਮਾਕੇ ਨਾਲ ਮਚੀ ਭਾਜੜ

ਲਖੀਮਪੁਰ ਖੀਰੀ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਪੈਂਦੇ ਪਿੰਡ ਗਰਦਹਾ 'ਚ ਹਾਈਵੇਅ 'ਤੇ ਤਾਜੀਆ ਜਲੂਸ ਕੱਢਿਆ ਗਿਆ ਸੀ। ਤਾਜੀਆ ਕਾਫੀ ਲੰਮਾ ਸੀ। ਇਸ ਵਜ੍ਹਾ ਤੋਂ ਬਦਕਿਸਮਤੀ ਨਾਲ ਤਾਜੀਆ ਉੱਥੋਂ ਲੰਘ ਰਹੀ 33 ਹਜ਼ਾਰ ਦੀ ਹਾਈ ਵੋਲਟੇਜ਼ ਤਾਰ ਨਾਲ ਟਕਰਾ ਗਿਆ। ਤਾਜੀਆ ਦੇ ਤਾਰ ਨਾਲ ਟਕਰਾਉਂਦੇ ਹੀ ਜ਼ੋਰਦਾਰ ਆਵਾਜ਼ ਆਈ ਅਤੇ ਤਾਜੀਆ ਨੂੰ ਅੱਗ ਲੱਗ ਗੀ। ਇਸ ਤੋਂ ਬਾਅਦ ਉੱਥੇ ਭਾਜੜ ਵਰਗੀ ਸਥਿਤੀ ਬਣ ਗਈ। ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ- ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਹਾਦਸੇ ਦੀ ਸ਼ਿਕਾਰ, ਟਰੇਨ ਦੇ ਕਈ ਡੱਬੇ ਪਟੜੀ ਤੋਂ ਉਤਰੇ

ਜਲੂਸ ਵਿਚ ਹੋਏ ਹਾਦਸੇ ਵਿਚ ਤਾਜੀਆ ਨਾਲ ਚੱਲ ਰਹੇ ਤਾਜੀਆਦਾਰ ਦੀ ਮੌਤ ਹੋ ਗਈ। ਉੱਥੇ ਹੀ 13 ਲੋਕ ਗੰਭੀਰ ਰੂਪ ਨਾਲ ਝੁਲਸ ਗਏ। ਇਨ੍ਹਾਂ ਵਿਚੋਂ 9 ਲੋਕਾਂ ਨੂੰ ਇਲਾਜ ਲਈ ਸ਼ਾਹਜਹਾਂਪੁਰ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਜ਼ਖ਼ਮੀਆਂ ਦਾ ਇਲਾਜ ਕਮਿਊਨਿਟੀ ਸਿਹਤ ਕੇਂਦਰ ਵਿਚ ਚੱਲ ਰਿਹਾ ਹੈ। ਤਾਜੀਆ ਜਲੂਸ ਹਾਦਸੇ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਹਾਈਵੇਅ ਤੋਂ ਲੰਘੀ ਤਾਰ ਕਾਰਨ ਤਾਜੀਆ ਡਗਮਗਾ ਰਿਹਾ ਸੀ। ਤਾਜੀਆ ਨਾਲ ਚੱਲ ਰਹੇ ਲੋਕਾਂ ਨੇ ਉਸ ਨੂੰ ਤਾਰ ਤੋਂ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਇਸ ਦੇ ਬਾਵਜੂਦ ਤਾਜੀਆ ਤਾਰ ਨਾਲ ਟਕਰਾ ਗਿਆ। ਫਿਰ ਤੇਜ਼ ਧਮਾਕਾ ਹੋਇਆ ਅਤੇ ਤਾਜੀਆ ਵਿਚ ਅੱਗ ਲੱਗ ਗਈ ਅਤੇ ਉੱਥੇ ਭਾਜੜ ਮਚ ਗਈ।

ਇਹ ਵੀ ਪੜ੍ਹੋ- ਨਸਨੀਖੇਜ਼ ਵਾਰਦਾਤ; ਸਿਰਫਿਰੇ ਆਸ਼ਕ ਵਲੋਂ ਪ੍ਰੇਮਿਕਾ, ਉਸ ਦੀ ਭੈਣ ਤੇ ਪਿਤਾ ਦਾ ਬੇਰਹਿਮੀ ਨਾਲ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News