3 ਦਿਨਾਂ ਲਈ ਤਾਜ ਮਹੱਲ ਦੇ ਮੁਫ਼ਤ ਕਰੋ ਦਰਸ਼ਨ
Saturday, Jan 25, 2025 - 09:49 PM (IST)
ਆਗਰਾ- 26 ਜਨਵਰੀ ਤੋਂ 3 ਦਿਨਾਂ ਲਈ ਤਾਜ ਮਹੱਲ ਦੇ ਦਰਸ਼ਨ ਮੁਫ਼ਤ ਹੋਣਗੇ। ਲੋਕਾਂ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਂ ਤੇ ਉਸ ਦੀ ਬੇਗਮ ਮੁਮਤਾਜ਼ ਦੀਆਂ ਅਸਲ ਕਬਰਾਂ ਨੂੰ ਵੇਖਣ ਦਾ ਮੌਕਾ ਵੀ ਮਿਲੇਗਾ।
ਇਸ ਨੂੰ ਧਿਆਨ ’ਚ ਰੱਖਦੇ ਹੋਏ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸ਼ਾਹਜਹਾਂ ਦਾ 370ਵਾਂ ਉਰਸ 26 ਤੋਂ 28 ਜਨਵਰੀ ਤੱਕ ਮਨਾਇਆ ਜਾਵੇਗਾ।
ਭਾਰਤੀ ਪੁਰਾਤੱਤਵ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ 26 ਤੇ 27 ਜਨਵਰੀ ਨੂੰ ਦੁਪਹਿਰ 2 ਵਜੇ ਤੋਂ ਬਾਅਦ ਸੈਲਾਨੀਆਂ ਲਈ ਤਾਜ ਮਹੱਲ ’ਚ ਦਾਖਲਾ ਮੁਫ਼ਤ ਹੋਵੇਗਾ। ਇਸ ਦੇ ਨਾਲ ਹੀ ਤਾਜ ਮਹੱਲ ਦੇ ਤਿੰਨੋਂ ਗੇਟ ਵੀ ਖੁੱਲ੍ਹਣਗੇ। ਹੁਣ ਤੱਕ ਸਿਰਫ਼ 2 ਗੇਟ ਹੀ ਖੁੱਲ੍ਹਦੇ ਹਨ।