ਮੰਦਰਾਂ ਦੇ ਸ਼ਹਿਰ ਜੰਮੂ ਨੂੰ ਮਿਲਣ ਵਾਲੀ ਹੈ ਤਾਜ ਹੋਟਲ ਦੀ ਸੁਵਿਧਾ, ਹੁਣ ਸੈਲਾਨੀ ਲੈਣਗੇ ਆਧੁਨਿਕ ਸੇਵਾਵਾਂ ਦਾ ਆਨੰਦ

05/11/2022 7:21:15 PM

ਜੰਮੂ : ਦਿ ਇੰਡੀਅਨ ਹੋਟਲਜ਼ ਕੰਪਨੀ ਲਿਮਟਿਡ ਨੇ ਜੰਮੂ 'ਚ ਕੇ.ਸੀ. ਸਿਟੀ ਸੈਂਟਰ ਨਾਲ ਇਕ ਨਵੀਂ ਡੀਲ ਕੀਤੀ ਹੈ, ਜਿਸ ਤਹਿਤ ਜੰਮੂ 'ਚ ਜਲਦ ਹੀ ਤਾਜ ਹੋਟਲ ਖੁੱਲ੍ਹਣ ਜਾ ਰਿਹਾ ਹੈ। ਜੰਮੂ ਦੀ ਖੂਬਸੂਰਤ ਤਵੀ ਨਦੀ ਦੇ ਕਿਨਾਰੇ ਜਲਦ ਹੀ ਹੋਟਲ ਦੀ ਨਵੀਂ ਸ਼ਾਖਾ ਸ਼ੁਰੂ ਹੋਵੇਗੀ। ਮਜ਼ੇਦਾਰ ਗੱਲ ਇਹ ਹੈ ਕਿ ਇਹ ਹੋਟਲ ਜੰਮੂ ਏਅਰਪੋਰਟ ਤੋਂ ਮਹਿਜ਼ 5 ਕਿਲੋਮੀਟਰ ਦੀ ਦੂਰੀ 'ਤੇ ਹੋਵੇਗਾ ਅਤੇ ਸੈਲਾਨੀਆਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ। ਇਸ ਮੌਕੇ ਬੋਲਦਿਆਂ ਤਾਜ ਹੋਟਲਜ਼, ਰਿਜ਼ਾਰਟਸ ਅਤੇ ਪੈਲੇਸ ਦੇ ਸੀ.ਈ.ਓ. ਪੁਨੀਤ ਚਤਵਾਲ ਨੇ ਕਿਹਾ, "ਸਾਨੂੰ ਖੁਸ਼ੀ ਹੈ ਕਿ ਅਸੀਂ ਵਿਵਾਂਤਾ ਬ੍ਰਾਂਡ ਨੂੰ ਲਿਆਉਣ ਲਈ ਜੰਮੂ ਵਿੱਚ ਕੇ.ਸੀ. ਸਿਟੀ ਸੈਂਟਰ ਨਾਲ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਕੇ.ਸੀ. ਗਰੁੱਪ 80 ਸਾਲਾਂ ਤੋਂ ਜੰਮੂ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇੰਨਾ ਹੀ ਨਹੀਂ, ਕੇ.ਸੀ. ਗਰੁੱਪ ਸਿੱਖਿਆ, ਆਟੋਮੋਬਾਈਲ, ਮਾਲ, ਮਲਟੀਪਲੈਕਸ ਅਤੇ ਉਦਯੋਗਿਕ ਇਕਾਈਆਂ ਵਿੱਚ ਵੀ ਮਜ਼ਬੂਤ ​​ਹੈ।"

ਇਹ ਵੀ ਪੜ੍ਹੋ : 'Apple ਨੇ 2022 ਦੀ ਪਹਿਲੀ ਤਿਮਾਹੀ 'ਚ 10 ਲੱਖ 'ਮੇਡ ਇਨ ਇੰਡੀਆ' iPhone ਯੂਨਿਟ ਭੇਜੇ'

ਚਤਵਾਲ ਨੇ ਕਿਹਾ ਕਿ ਦੁਨੀਆ 'ਚ ਆਪਣੀ ਪਛਾਣ ਬਣਾਉਣ ਵਾਲੀ ਟਾਟਾ ਹੁਣ ਜੰਮੂ 'ਚ ਕੇ.ਸੀ. ਨਾਲ ਮਿਲ ਕੇ ਕੰਮ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਚੌਧਰੀ ਨੇ ਕੇ.ਸੀ. ਨੂੰ ਜੰਮੂ-ਕਸ਼ਮੀਰ ਵਿੱਚ ਵੱਡੀਆਂ ਉਚਾਈਆਂ 'ਤੇ ਪਹੁੰਚਾਇਆ ਹੈ ਅਤੇ ਟਾਟਾ ਨਾਲ ਮਿਲ ਕੇ ਹੁਣ ਉਹ ਨਵੀਆਂ ਉਚਾਈਆਂ ਨੂੰ ਛੂਹਣਗੇ। ਪੁਨੀਤ ਨੇ ਕਿਹਾ ਕਿ ਜੰਮੂ-ਕਸ਼ਮੀਰ ਪੂਰੀ ਦੁਨੀਆ 'ਚ ਮਾਨਤਾ ਪ੍ਰਾਪਤ ਧਾਰਮਿਕ ਅਤੇ ਸੈਰ-ਸਪਾਟਾ ਕੇਂਦਰ ਹੈ ਅਤੇ ਅਜਿਹੇ 'ਚ 2 ਹੋਟਲਾਂ ਦੇ ਗਰੁੱਪ ਦਾ ਸਮਝੌਤਾ ਵਿਕਾਸ ਦੇ ਨਵੇਂ ਆਯਾਮ ਤੈਅ ਕਰੇਗਾ। ਇਸ ਮੌਕੇ ਸੁਮਾ ਵੈਂਕਟੇਸ਼ ਕਾਰਜਕਾਰੀ ਉਪ ਪ੍ਰਧਾਨ ਰੀਅਲ ਅਸਟੇਟ ਅਤੇ ਵਿਕਾਸ ਆਈ.ਐੱਸ.ਸੀ.ਐੱਲ., ਅਰਚਨਾ ਰਾਮ ਉਪ ਪ੍ਰਧਾਨ ਤਾਜ ਗਰੁੱਪ ਆਫ਼ ਹੋਟਲਜ਼ ਅਤੇ ਆਈ.ਐੱਚ.ਸੀ.ਐੱਲ., ਰਾਜੂ ਚੌਧਰੀ ਚੇਅਰਮੈਨ ਕੇ.ਸੀ. ਗਰੁੱਪ, ਸਿਦਾਂਤ ਚੌਧਰੀ ਪ੍ਰਬੰਧ ਨਿਰਦੇਸ਼ਕ, ਅਰੁਣ ਚੌਧਰੀ ਅਤੇ ਆਰਤੀ ਚੌਧਰੀ ਹਾਜ਼ਰ ਸਨ। ਪੁਨੀਤ ਛਤਵਾਲ ਨੇ ਇਸ ਡੀਲ 'ਤੇ ਕੰਮ ਕਰਨ ਅਤੇ ਇਸ ਨੂੰ ਸਫਲ ਬਣਾਉਣ ਲਈ ਸਿਦਾਂਤ ਚੌਧਰੀ ਤੇ ਅਰਚਨਾ ਰਾਮ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਦੇਸ਼ ਨੂੰ ਸੈਮੀਕੰਡਕਟਰ ਹੱਬ ਬਣਾਉਣ ਦੀ ਦਿਸ਼ਾ 'ਚ ਮੋਦੀ ਸਰਕਾਰ, Intel, TSMC ਨਾਲ ਕਰ ਰਹੀ ਗੱਲਬਾਤ

ਤੁਹਾਨੂੰ ਦੱਸ ਦੇਈਏ ਕਿ ਵਿਵਾਂਤਾ ਜੰਮੂ ਵਿੱਚ 88 ਕਮਰਿਆਂ ਵਾਲਾ ਹੋਟਲ ਬਣਾਏਗੀ। ਇਸ ਵਿੱਚ ਬਿਜ਼ਨੈਸ ਕੰਪਲੈਕਸ ਵੀ ਹੋਣਗੇ। ਹੋਟਲ 'ਚ ਇਕ ਰੈਸਟੋਰੈਂਟ, ਬਾਰ ਅਤੇ ਇਕ ਵਿਸ਼ੇਸ਼ ਰੈਸਟੋਰੈਂਟ ਹੋਵੇਗਾ। ਸਵਿਮਿੰਗ ਪੂਲ ਦੀ ਵੀ ਸਹੂਲਤ ਹੋਵੇਗੀ। ਹੋਟਲ ਵਿੱਚ 4 ਬੈਂਕੇਟ ਹਾਲ ਅਤੇ ਮੀਟਿੰਗਾਂ ਦੇ ਲਈ ਸਪੈਸ਼ਲ ਹਾਲ ਹੋਣਗੇ। ਇੰਨਾ ਹੀ ਨਹੀਂ, ਇਸ ਵਿਚ ਸਪਾ ਦੀ ਸੁਵਿਧਾ ਵੀ ਹੋਵੇਗੀ। ਇਸ ਡੀਲ 'ਤੇ ਬੋਲਦਿਆਂ ਕੇ.ਸੀ. ਗਰੁੱਪ ਦੇ ਚੇਅਰਮੈਨ ਰਾਜੂ ਚੌਧਰੀ ਨੇ ਕਿਹਾ ਕਿ ਅਸੀਂ ਇਸ ਨੂੰ ਅਗਾਂਹਵਧੂ ਪ੍ਰੋਜੈਕਟਰ ਨਾਲ ਚਲਾ ਰਹੇ ਹਾਂ। ਜੰਮੂ ਆਉਣ ਵਾਲੇ ਸੈਲਾਨੀ ਵਿਵਾਂਤਾ ਦੀ ਉੱਚ ਪੱਧਰੀ ਸੇਵਾ ਦਾ ਅਨੁਭਵ ਕਰਨਗੇ। IHCL ਹੋਟਲ ਬ੍ਰਾਂਡਕਾ ਜੰਮੂ ਦਾ ਪਹਿਲਾ ਲਗਜ਼ਰੀ ਹੋਟਲ ਹੋਵੇਗਾ।

ਇਹ ਵੀ ਪੜ੍ਹੋ : Pfizer VP Rady Johnson ਨੂੰ ਧੋਖਾਧੜੀ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ?

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News