ਟਾਡਾ ਕੋਰਟ ਵਲੋਂ ਯਾਸੀਨ ਮਲਿਕ ਖਿਲਾਫ ਵਾਰੰਟ ਜਾਰੀ
Friday, Aug 23, 2019 - 01:46 AM (IST)

ਜੰਮੂ– ਬਹੁ-ਚਰਚਿਤ ਡਾ. ਰੂਬੀਆ ਸਈਦ ਅਗਵਾ ਅਤੇ 5 ਏਅਰਫੋਰਸ ਕਰਮਚਾਰੀਆਂ ਦੀ ਹੱਤਿਆ ਦੇ ਮਾਮਲੇ ਵਿਚ ਟੀ. ਏ. ਡੀ. ਏ. ਕੋਰਟ ਦੇ ਪ੍ਰੀਜ਼ਾਈਡਿੰਗ ਅਫਸਰ ਸੁਭਾਸ਼ ਸੀ. ਗੁਪਤਾ ਨੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਯਾਸੀਨ ਮਲਿਕ ਨੂੰ ਪ੍ਰੋਡਕਸ਼ਨ ਵਾਰੰਟ ਭੇਜਿਆ ਹੈ, ਜਿਸ ਵਿਚ ਉਸਨੂੰ ਅਗਲੀ ਸੁਣਵਾਈ ’ਤੇ ਪੇਸ਼ ਕਰਨ ਲਈ ਇੰਚਾਰਜ ਤਿਹਾੜ ਜੇਲ ਨੂੰ ਨਿਰਦੇਸ਼ ਦਿੱਤੇ ਗਏ ਹਨ ਤਾਂ ਕਿ ਦੋਸ਼ਾਂ ’ਤੇ ਬਹਿਸ ਕੀਤੀ ਜਾ ਸਕੇ। ਫਿਲਹਾਲ ਇਕ ਸਤੰਬਰ ਤੱਕ ਮਾਮਲੇ ਦੀ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।