ਫੇਸਬੁੱਕ ਦਾ ਪਿਆਰ ਚੜ੍ਹਿਆ ਪਰਵਾਨ, 10 ਸਾਲ ਦੀ ਉਡੀਕ ਮਗਰੋਂ ਸਵੀਡਨ ਦੀ ਕੁੜੀ ਬਣੀ UP ਦੀ ਨੂੰਹ

01/29/2023 5:13:01 PM

ਏਟਾ- ਪਿਆਰ ਨੂੰ ਦੇਸ਼-ਦੁਨੀਆ ਦੀ ਸਰਹੱਦਾਂ ਨਹੀਂ ਰੋਕ ਪਾਉਂਦੀਆਂ। ਸਵੀਡਨ ਤੋਂ ਚੱਲ ਕੇ ਇਕ ਕੁੜੀ ਉੱਤਰ ਪ੍ਰਦੇਸ਼ ਦੇ ਏਟਾ ਪਹੁੰਚੀ। ਉਹ ਇੱਥੇ ਰਹਿਣ ਵਾਲੇ ਨੌਜਵਾਨ ਨੂੰ 10 ਸਾਲ ਪਹਿਲਾਂ ਫੇਸਬੁੱਕ 'ਤੇ ਮਿਲੀ ਅਤੇ ਦੋਹਾਂ ਦਰਮਿਆਨ ਪਿਆਰ ਹੋ ਗਿਆ। ਦੋਹਾਂ ਨੇ ਹੁਣ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ। 

ਇਹ ਵੀ ਪੜ੍ਹੋ- 70 ਸਾਲ ਦੇ ਸਹੁਰੇ ਨੇ 28 ਸਾਲਾ ਨੂੰਹ ਨਾਲ ਕਰਵਾਇਆ ਵਿਆਹ, ਮੰਦਰ 'ਚ ਲਏ ਫੇਰੇ

PunjabKesari

ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ ਵਿਆਹ-

ਏਟਾ ਦੇ ਪਵਨ ਨੇ ਸਵੀਡਨ ਤੋਂ ਆਈ ਕ੍ਰਿਸਟੀਨ ਲੀਬਰਟ ਨਾਂ ਦੀ ਕੁੜੀ ਨਾਲ ਵਿਆਹ ਕਰਵਾਇਆ। ਲਾੜੇ ਦੇ ਘਰ ਵਿਚ ਹੀ ਵਿਆਹ ਦੀਆਂ ਸਾਰੀਆਂ ਰਸਮਾਂ ਨਿਭਾਈਆਂ ਗਈਆਂ।  ਇਸ ਵਿਆਹ ਨੂੰ ਲੈ ਕੇ ਮੁੰਡੇ ਦਾ ਪਰਿਵਾਰ ਬਹੁਤ ਖੁਸ਼ ਹੈ। ਦੱਸਿਆ ਗਿਆ ਹੈ ਕਿ ਇਸ ਵਿਆਹ ਨੂੰ ਲੈ ਕੇ ਕੁੜੀ ਦੇ ਪਰਿਵਾਰ ਨੇ ਵੀ ਰਜ਼ਾਮੰਦੀ ਜਤਾਈ। ਕ੍ਰਿਸਟੀਨ ਨਾਲ ਵਿਆਹ ਮਗਰੋਂ ਪਵਨ ਦੇ ਪਰਿਵਾਰ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। 

ਇਹ ਵੀ ਪੜ੍ਹੋ- ਜੋਸ਼ੀਮੱਠ 'ਚ ਸੰਕਟ; ਆਫ਼ਤ ਦੀ ਭੇਟ ਚੜ੍ਹਿਆ ਘਰ ਤਾਂ ਮੰਦਰ 'ਚ ਲਏ ਸੱਤ ਫੇਰੇ, ਯਾਦਗਾਰ ਬਣਿਆ ਵਿਆਹ

PunjabKesari

2012 'ਚ ਫੇਸਬੁੱਕ 'ਤੇ ਦੋਵੇਂ ਮਿਲੇ ਸਨ-

ਕ੍ਰਿਸਟੀਨ ਅਤੇ ਪਵਨ 2012 ਵਿਚ ਫੇਸਬੁੱਕ 'ਤੇ ਮਿਲੇ ਸਨ। ਉਨ੍ਹਾਂ ਦੀ ਦੋਸਤੀ ਹੌਲੀ-ਹੌਲੀ ਪਿਆਰ ਵਿਚ ਬਦਲ ਗਈ। ਦੱਸਿਆ ਜਾਂਦਾ ਹੈ ਕਿ ਪਵਨ ਇਕ ਸਾਲ ਪਹਿਲਾਂ ਆਗਰਾ 'ਚ ਕ੍ਰਿਸਟੀਨ ਨੂੰ ਵੀ ਮਿਲਿਆ ਸੀ। ਦੋਹਾਂ ਨੇ ਇਕੱਠੇ ਤਾਜ ਮਹਿਲ ਦਾ ਦੌਰਾ ਕਰਨ ਤੋਂ ਬਾਅਦ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ। ਪਵਨ ਪੇਸ਼ੇ ਤੋਂ ਇੰਜੀਨੀਅਰ ਹੈ। ਉੱਥੇ ਹੀ ਕ੍ਰਿਸਟੀਨ ਸਵੀਡਨ ਦੀ ਇਕ ਪ੍ਰਾਈਵੇਟ ਫਰਮ ਵਿਚ ਕੰਮ ਕਰਦੀ ਹੈ। ਕ੍ਰਿਸਟੀਨ ਲੀਬਰਟ ਨੇ ਕਿਹਾ ਕਿ ਮੈਂ ਪਹਿਲਾਂ ਵੀ ਭਾਰਤ ਆਈ ਹਾਂ, ਮੈਂ ਭਾਰਤ ਨੂੰ ਪਿਆਰ ਕਰਦੀ ਹਾਂ ਅਤੇ ਮੈਂ ਇਸ ਵਿਆਹ ਤੋਂ ਬਹੁਤ ਖੁਸ਼ ਹਾਂ।

ਇਹ ਵੀ ਪੜ੍ਹੋ- ਅਸਾਮ ਦੇ CM ਹਿਮੰਤ ਬਿਸਵਾ ਬੋਲੇ- ਮਾਂ ਬਣਨ ਦੀ ਸਹੀ ਉਮਰ 22 ਤੋਂ 30 ਸਾਲ, ਬਿਆਨ ਮਗਰੋਂ ਘਿਰੇ

PunjabKesari

ਪਵਨ ਦੇ ਪਿਤਾ ਬੋਲੇ-ਬੱਚਿਆਂ ਦੀ ਖੁਸ਼ੀ 'ਚ ਹੀ ਸਾਡੀ ਖੁਸ਼ੀ ਹੈ

ਪਵਨ ਦੇਹਰਾਦੂਨ ਤੋਂ ਬੀ.ਟੈਕ ਕਰਨ ਤੋਂ ਬਾਅਦ ਇੰਜੀਨੀਅਰ ਵਜੋਂ ਕੰਮ ਕਰਦਾ ਹੈ। ਪਵਨ ਨੇ ਦੱਸਿਆ ਕਿ ਮੇਰੇ ਅਤੇ ਕ੍ਰਿਸਟੀਨ ਦੇ ਪਰਿਵਾਰ ਵਾਲਿਆਂ ਨੂੰ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀਂ ਸੀ। ਸਾਰਿਆਂ ਦੀ ਸਹਿਮਤੀ ਨਾਲ ਵਿਆਹ ਹੋਇਆ। 27 ਜਨਵਰੀ ਨੂੰ ਕ੍ਰਿਸਟੀਨ ਫਲਾਈਟ ਤੋਂ ਆਗਰਾ ਪਹੁੰਚੀ। ਫਿਰ ਦੇਰ ਸ਼ਾਮ ਅਵਾਗੜ੍ਹ ਆ ਗਈ। ਓਧਰ ਪਵਨ ਗੀਤਮ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਖੁਸ਼ੀ ਵਿਚ ਹੀ ਸਾਡੀ ਖੁਸ਼ੀ ਹੈ। ਅਸੀਂ ਪੂਰੀ ਤਰ੍ਹਾਂ ਨਾਲ ਵਿਆਹ ਤੋਂ ਸਹਿਮਤ ਹਾਂ। 

ਇਹ ਵੀ ਪੜ੍ਹੋ- 2023 ਦੀ ਪਹਿਲੀ 'ਮਨ ਕੀ ਬਾਤ'; PM ਮੋਦੀ ਬੋਲੇ- ਸਾਡੀਆਂ ਰਗਾਂ 'ਚ ਹੈ ਲੋਕਤੰਤਰ

PunjabKesari

 

 


Tanu

Content Editor

Related News