ਸਵੀਡਨ ਨੇ ਭਾਰਤ ਦੀ NSG ਮੈਂਬਰਸ਼ਿਪ ਦੀ ਮੰਗ ਦਾ ਸਮਰਥਨ ਕੀਤਾ

04/18/2018 1:20:25 AM

ਸਟਾਕਹੋਮ — ਸਵੀਡਨ ਨੇ ਭਾਰਤ ਦੀ ਪ੍ਰਮਾਣੂ ਸਪਲਾਈਰ ਗਰੁੱਪ (ਐੱਨ. ਐੱਸ. ਜੀ.) ਦੀ ਮੈਂਬਰਸ਼ਿਪ ਦੀ ਮੰਗ ਦਾ ਮੰਗਲਵਾਰ ਨੂੰ ਸਮਰਥਨ ਕਰਦੇ ਹੋਏ ਨਵੀਂ ਦਿੱਲੀ ਦੇ ਵਾਸੇਨਾਰ ਅਰੈਂਜਮੈਂਟ ਅਤੇ ਮਿਜ਼ਾਈਲ ਤਕਨਾਲੋਜੀ ਕੰਟਰੋਲ ਵਿਵਸਥਾ ਸਮੇਤ ਹਾਲ ਹੀ 'ਚ ਅੰਤਰ-ਰਾਸ਼ਟਰੀ ਦਰਾਮਦ ਕੰਟਰੋਲ ਵਿਵਸਥਾ 'ਚ ਸ਼ਾਮਲ ਹੋਣ ਦਾ ਸਵਾਗਤ ਕੀਤਾ ਹੈ।
ਸਵੀਡਨ ਦੇ ਪ੍ਰ੍ਰਧਾਨ ਮੰਤਰੀ ਸਟੀਫਨ ਲੇਫਵੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਦੌਰਾਨ ਭਾਰਤ ਨੂੰ ਆਪਣੇ ਦੇਸ਼ ਦਾ ਸਮਰਥਨ ਦੇਣ ਦੀ ਗੱਲ ਕਹੀ। 48 ਮੈਂਬਰੀ ਦੇਸ਼ਾਂ ਵਾਲੇ ਪ੍ਰਮਾਣੂ ਸਪਲਾਇਰ ਗਰੁੱਪ 'ਚ ਭਾਰਤ ਦੀ ਮੈਂਬਰਸ਼ਿਪ ਦਾ ਮੁੱਖ ਰੂਪ ਤੋਂ ਚੀਨ ਇਹ ਕਹਿੰਦੇ ਹੋਏ ਵਿਰੋਧ ਕਰ ਰਿਹਾ ਹੈ ਕਿ ਭਾਰਤ ਨੇ ਅਪ੍ਰਸਾਰ ਸੰਧੀ 'ਤੇ ਹਸਤਾਖਰ ਨਹੀਂ ਕੀਤਾ ਹੈ।
ਸਵੀਡਨ-ਭਾਰਤ ਸੰਯੁਕਤ ਕਾਰਜ ਯੋਜਨਾ ਮੁਤਾਬਕ ਪ੍ਰਧਾਨ ਮੰਤਰੀ ਲੋਫਵੇਨ ਨੇ ਹਾਲ ਹੀ 'ਚ ਭਾਰਤ ਦੇ ਆਸਟਰੇਲੀਆ ਸਮੂਹ (ਏ. ਜੀ.), ਵਾਸੇਨਾਰ ਅਰੇਂਜਮੈਂਟ (ਡਬਲਯੂ. ਏ.), ਮਿਜ਼ਾਈਲ ਤਕਨਾਲੋਜੀ ਕੰਟਰੋਲ ਵਿਵਸਥਾ (ਐੱਮ. ਟੀ. ਸੀ. ਆਰ.) ਅਤੇ ਬੈਲੇਸਟਿਕ ਮਿਜ਼ਾਈਲ ਪ੍ਰਸਾਰ ਐਂਟੀ ਹੈਗ ਨੂੰ ਸੰਚਾਲਨ ਕੋਡ (ਐੱਚ. ਸੀ. ਓ. ਸੀ.) 'ਚ ਸ਼ਾਮਲ ਹੋਣ ਦਾ ਸਵਾਗਤ ਕੀਤਾ ਅਤੇ ਭਾਰਤ ਦੀ ਪ੍ਰਮਾਣੂ ਸਪਲਾਈਰ ਗਰੁੱਪ (ਐੱਨ. ਐੱਸ. ਜੀ.) ਦੀ ਮੈਂਬਰਸ਼ਿਪ ਦਾ ਸਮਰਥਨ ਕੀਤਾ।' ਸਵੀਡਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਵਿਸਤਾਰ ਅਤੇ ਸੁਧਾਰ ਤੋਂ ਬਾਅਦ ਉਸ 'ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਵੀ ਸਮਰਥਨ ਕੀਤਾ। ਪ੍ਰਧਾਨ ਮੰਤਰੀ ਨੇ ਸਵੀਡਨ ਦੇ ਆਪਣੇ ਹਮਰੁਤਬਾ ਨੂੰ ਭਾਰਤ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ।

 


Related News